1 ਰਾਜਿਆਂ 2

ਹੁਣ ਹੇਗੀਥ ਦਾ ਪੁੱਤਰ ਅਦੋਨੀਯਾਹ ਸ਼ਲੋਮੋਨ ਦੀ ਮਾਤਾ ਬਥਸ਼ਬਾ ਕੋਲ ਗਿਆ। ਬੈਥਸ਼ੇਬਾ ਨੇ ਉਸਨੂੰ ਪੁੱਛਿਆ, “ਕੀ ਤੂੰ ਸ਼ਾਂਤੀ ਨਾਲ ਆਇਆ ਹੈ?” ਉਸ ਨੇ ਉੱਤਰ ਦਿੱਤਾ, “ਹਾਂ, ਮੈ ਸ਼ਾਂਤੀ ਨਾਲ ਆਇਆ ਹਾਂ।”

1 Kings 2:13 (UKJV) And Adonijah the son of Haggith came to Bathsheba the mother of Solomon. And she said, Come you peaceably? And he said, Peaceably.

11ਦਾਵੀਦ ਨੇ ਇਸਰਾਏਲ ਉੱਤੇ ਚਾਲੀ ਸਾਲ ਰਾਜ ਕੀਤਾ, ਸੱਤ ਸਾਲ ਹੇਬਰੋਨ ਵਿੱਚ ਅਤੇ ਤੇਤੀ ਸਾਲ ਯੇਰੂਸ਼ਲੇਮ ਵਿੱਚ ਰਾਜ ਕੀਤਾ।

12ਸੋ ਸ਼ਲੋਮੋਨ ਆਪਣੇ ਪਿਤਾ ਦਾਵੀਦ ਦੀ ਗੱਦੀ ਉੱਤੇ ਬੈਠਾ ਅਤੇ ਉਹ ਦਾ ਰਾਜ ਦ੍ਰਿੜ੍ਹ ਹੋ ਗਿਆ।

13ਹੁਣ ਹੇਗੀਥ ਦਾ ਪੁੱਤਰ ਅਦੋਨੀਯਾਹ ਸ਼ਲੋਮੋਨ ਦੀ ਮਾਤਾ ਬਥਸ਼ਬਾ ਕੋਲ ਗਿਆ। ਬੈਥਸ਼ੇਬਾ ਨੇ ਉਸਨੂੰ ਪੁੱਛਿਆ, “ਕੀ ਤੂੰ ਸ਼ਾਂਤੀ ਨਾਲ ਆਇਆ ਹੈ?” ਉਸ ਨੇ ਉੱਤਰ ਦਿੱਤਾ, “ਹਾਂ, ਮੈ ਸ਼ਾਂਤੀ ਨਾਲ ਆਇਆ ਹਾਂ।”

14ਤਦ ਉਸ ਨੇ ਕਿਹਾ, ਮੈਨੂੰ ਤੇਰੇ ਨਾਲ ਇੱਕ ਗੱਲ ਕਰਨੀ ਹੈ। ਉਸਨੇ ਜਵਾਬ ਦਿੱਤਾ, “ਤੂੰ ਕਰ ਸਕਦਾ ਹੈ।”

15ਉਸਨੇ ਕਿਹਾ, “ਜਿਵੇਂ ਕਿ ਤੂੰ ਜਾਣਦੀ ਹੈ, ਰਾਜ ਮੇਰਾ ਸੀ। ਸਾਰੇ ਇਸਰਾਏਲ ਨੇ ਮੈਨੂੰ ਆਪਣਾ ਰਾਜਾ ਸਮਝਿਆ। ਪਰ ਚੀਜ਼ਾਂ ਬਦਲ ਗਈਆਂ, ਅਤੇ ਰਾਜ ਮੇਰੇ ਭਰਾ ਕੋਲ ਚਲਾ ਗਿਆ ਕਿਉਂਕਿ ਉਹ ਯਾਹਵੇਹ ਦੀ ਵੱਲੋਂ ਉਸਦਾ ਹੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.