1 ਰਾਜਿਆਂ 2

ਉਸਨੇ ਕਿਹਾ, “ਜਿਵੇਂ ਕਿ ਤੂੰ ਜਾਣਦੀ ਹੈ, ਰਾਜ ਮੇਰਾ ਸੀ। ਸਾਰੇ ਇਸਰਾਏਲ ਨੇ ਮੈਨੂੰ ਆਪਣਾ ਰਾਜਾ ਸਮਝਿਆ। ਪਰ ਚੀਜ਼ਾਂ ਬਦਲ ਗਈਆਂ, ਅਤੇ ਰਾਜ ਮੇਰੇ ਭਰਾ ਕੋਲ ਚਲਾ ਗਿਆ ਕਿਉਂਕਿ ਉਹ ਯਾਹਵੇਹ ਦੀ ਵੱਲੋਂ ਉਸਦਾ ਹੀ ਸੀ।

1 Kings 2:15 (UKJV) And he said, You know that the kingdom was mine, and that all Israel set their faces on me, that I should reign: nevertheless the kingdom is turned about, and is become my brother's: for it was his from the LORD.

13ਹੁਣ ਹੇਗੀਥ ਦਾ ਪੁੱਤਰ ਅਦੋਨੀਯਾਹ ਸ਼ਲੋਮੋਨ ਦੀ ਮਾਤਾ ਬਥਸ਼ਬਾ ਕੋਲ ਗਿਆ। ਬੈਥਸ਼ੇਬਾ ਨੇ ਉਸਨੂੰ ਪੁੱਛਿਆ, “ਕੀ ਤੂੰ ਸ਼ਾਂਤੀ ਨਾਲ ਆਇਆ ਹੈ?” ਉਸ ਨੇ ਉੱਤਰ ਦਿੱਤਾ, “ਹਾਂ, ਮੈ ਸ਼ਾਂਤੀ ਨਾਲ ਆਇਆ ਹਾਂ।”

14ਤਦ ਉਸ ਨੇ ਕਿਹਾ, ਮੈਨੂੰ ਤੇਰੇ ਨਾਲ ਇੱਕ ਗੱਲ ਕਰਨੀ ਹੈ। ਉਸਨੇ ਜਵਾਬ ਦਿੱਤਾ, “ਤੂੰ ਕਰ ਸਕਦਾ ਹੈ।”

15ਉਸਨੇ ਕਿਹਾ, “ਜਿਵੇਂ ਕਿ ਤੂੰ ਜਾਣਦੀ ਹੈ, ਰਾਜ ਮੇਰਾ ਸੀ। ਸਾਰੇ ਇਸਰਾਏਲ ਨੇ ਮੈਨੂੰ ਆਪਣਾ ਰਾਜਾ ਸਮਝਿਆ। ਪਰ ਚੀਜ਼ਾਂ ਬਦਲ ਗਈਆਂ, ਅਤੇ ਰਾਜ ਮੇਰੇ ਭਰਾ ਕੋਲ ਚਲਾ ਗਿਆ ਕਿਉਂਕਿ ਉਹ ਯਾਹਵੇਹ ਦੀ ਵੱਲੋਂ ਉਸਦਾ ਹੀ ਸੀ।

16ਹੁਣ ਮੈਂ ਤੇਰੇ ਅੱਗੇ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ। ਮੈਨੂੰ ਨਾਂਹ ਨਾ ਕਰੀਂ।” ਉਸਨੇ ਆਖਿਆ, “ਤੂੰ ਬੋਲ।”

17ਤਾਂ ਉਸ ਨੇ ਕਿਹਾ, “ਕਿਰਪਾ ਕਰਕੇ ਰਾਜਾ ਸ਼ਲੋਮੋਨ ਨੂੰ ਆਖ, ਉਹ ਅਬੀਸ਼ਗ ਸ਼ੂਨੰਮੀ ਨੂੰ ਮੇਰੀ ਪਤਨੀ ਹੋਣ ਲਈ ਦੇ ਦੇਵੇ ਕਿਉਂ ਜੋ ਉਹ ਤੇਰੀ ਗੱਲ ਨਹੀਂ ਮੋੜੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.