15ਉਸਨੇ ਕਿਹਾ, “ਜਿਵੇਂ ਕਿ ਤੂੰ ਜਾਣਦੀ ਹੈ, ਰਾਜ ਮੇਰਾ ਸੀ। ਸਾਰੇ ਇਸਰਾਏਲ ਨੇ ਮੈਨੂੰ ਆਪਣਾ ਰਾਜਾ ਸਮਝਿਆ। ਪਰ ਚੀਜ਼ਾਂ ਬਦਲ ਗਈਆਂ, ਅਤੇ ਰਾਜ ਮੇਰੇ ਭਰਾ ਕੋਲ ਚਲਾ ਗਿਆ ਕਿਉਂਕਿ ਉਹ ਯਾਹਵੇਹ ਦੀ ਵੱਲੋਂ ਉਸਦਾ ਹੀ ਸੀ।
16ਹੁਣ ਮੈਂ ਤੇਰੇ ਅੱਗੇ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ। ਮੈਨੂੰ ਨਾਂਹ ਨਾ ਕਰੀਂ।” ਉਸਨੇ ਆਖਿਆ, “ਤੂੰ ਬੋਲ।”
17ਤਾਂ ਉਸ ਨੇ ਕਿਹਾ, “ਕਿਰਪਾ ਕਰਕੇ ਰਾਜਾ ਸ਼ਲੋਮੋਨ ਨੂੰ ਆਖ, ਉਹ ਅਬੀਸ਼ਗ ਸ਼ੂਨੰਮੀ ਨੂੰ ਮੇਰੀ ਪਤਨੀ ਹੋਣ ਲਈ ਦੇ ਦੇਵੇ ਕਿਉਂ ਜੋ ਉਹ ਤੇਰੀ ਗੱਲ ਨਹੀਂ ਮੋੜੇਗਾ।”
18ਬੈਥਸ਼ੇਬਾ ਨੇ ਉੱਤਰ ਦਿੱਤਾ, “ਠੀਕ ਹੈ ਮੈਂ ਤੇਰੇ ਲਈ ਰਾਜੇ ਨਾਲ ਗੱਲ ਕਰਾਂਗੀ।”
19ਜਦੋਂ ਬੈਥਸ਼ੇਬਾ ਰਾਜਾ ਸ਼ਲੋਮੋਨ ਕੋਲ ਅਦੋਨੀਯਾਹ ਲਈ ਗੱਲ ਕਰਨ ਲਈ ਗਈ, ਤਾਂ ਰਾਜਾ ਉਸ ਨੂੰ ਮਿਲਣ ਲਈ ਖੜ੍ਹਾ ਹੋਇਆ, ਉਸ ਨੂੰ ਮੱਥਾ ਟੇਕਿਆ ਅਤੇ ਆਪਣੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਲਗਵਾਈ, ਅਤੇ ਉਹ ਉਸਦੇ ਸੱਜੇ ਪਾਸੇ ਬੈਠ ਗਈ।