1 ਰਾਜਿਆਂ 2

ਜਦੋਂ ਬੈਥਸ਼ੇਬਾ ਰਾਜਾ ਸ਼ਲੋਮੋਨ ਕੋਲ ਅਦੋਨੀਯਾਹ ਲਈ ਗੱਲ ਕਰਨ ਲਈ ਗਈ, ਤਾਂ ਰਾਜਾ ਉਸ ਨੂੰ ਮਿਲਣ ਲਈ ਖੜ੍ਹਾ ਹੋਇਆ, ਉਸ ਨੂੰ ਮੱਥਾ ਟੇਕਿਆ ਅਤੇ ਆਪਣੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਲਗਵਾਈ, ਅਤੇ ਉਹ ਉਸਦੇ ਸੱਜੇ ਪਾਸੇ ਬੈਠ ਗਈ।

1 Kings 2:19 (UKJV) Bathsheba therefore went unto king Solomon, to speak unto him for Adonijah. And the king rose up to meet her, and bowed himself unto her, and sat down on his throne, and caused a seat to be set for the king's mother; and she sat on his right hand.

17ਤਾਂ ਉਸ ਨੇ ਕਿਹਾ, “ਕਿਰਪਾ ਕਰਕੇ ਰਾਜਾ ਸ਼ਲੋਮੋਨ ਨੂੰ ਆਖ, ਉਹ ਅਬੀਸ਼ਗ ਸ਼ੂਨੰਮੀ ਨੂੰ ਮੇਰੀ ਪਤਨੀ ਹੋਣ ਲਈ ਦੇ ਦੇਵੇ ਕਿਉਂ ਜੋ ਉਹ ਤੇਰੀ ਗੱਲ ਨਹੀਂ ਮੋੜੇਗਾ।”

18ਬੈਥਸ਼ੇਬਾ ਨੇ ਉੱਤਰ ਦਿੱਤਾ, “ਠੀਕ ਹੈ ਮੈਂ ਤੇਰੇ ਲਈ ਰਾਜੇ ਨਾਲ ਗੱਲ ਕਰਾਂਗੀ।”

19ਜਦੋਂ ਬੈਥਸ਼ੇਬਾ ਰਾਜਾ ਸ਼ਲੋਮੋਨ ਕੋਲ ਅਦੋਨੀਯਾਹ ਲਈ ਗੱਲ ਕਰਨ ਲਈ ਗਈ, ਤਾਂ ਰਾਜਾ ਉਸ ਨੂੰ ਮਿਲਣ ਲਈ ਖੜ੍ਹਾ ਹੋਇਆ, ਉਸ ਨੂੰ ਮੱਥਾ ਟੇਕਿਆ ਅਤੇ ਆਪਣੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਲਗਵਾਈ, ਅਤੇ ਉਹ ਉਸਦੇ ਸੱਜੇ ਪਾਸੇ ਬੈਠ ਗਈ।

20ਉਸਨੇ ਕਿਹਾ, “ਮੇਰੀ ਤੇਰੇ ਅੱਗੇ ਇੱਕ ਛੋਟੀ ਜਿਹੀ ਬੇਨਤੀ ਹੈ, ਮੈਨੂੰ ਇਨਕਾਰ ਨਾ ਕਰੀ।” ਰਾਜੇ ਨੇ ਜਵਾਬ ਦਿੱਤਾ, “ਮੇਰੀ ਮਾਤਾ ਜੀ ਮੰਗੋ; ਮੈਂ ਤੁਹਾਨੂੰ ਇਨਕਾਰ ਨਹੀਂ ਕਰਾਂਗਾ।”

21ਤਾਂ ਉਸ ਨੇ ਆਖਿਆ, “ਸ਼ੂਨੰਮੀ ਅਬੀਸ਼ਗ ਦਾ ਵਿਆਹ ਤੇਰੇ ਭਰਾ ਅਦੋਨੀਯਾਹ ਨਾਲ ਕੀਤਾ ਜਾਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.