18ਬੈਥਸ਼ੇਬਾ ਨੇ ਉੱਤਰ ਦਿੱਤਾ, “ਠੀਕ ਹੈ ਮੈਂ ਤੇਰੇ ਲਈ ਰਾਜੇ ਨਾਲ ਗੱਲ ਕਰਾਂਗੀ।”
19ਜਦੋਂ ਬੈਥਸ਼ੇਬਾ ਰਾਜਾ ਸ਼ਲੋਮੋਨ ਕੋਲ ਅਦੋਨੀਯਾਹ ਲਈ ਗੱਲ ਕਰਨ ਲਈ ਗਈ, ਤਾਂ ਰਾਜਾ ਉਸ ਨੂੰ ਮਿਲਣ ਲਈ ਖੜ੍ਹਾ ਹੋਇਆ, ਉਸ ਨੂੰ ਮੱਥਾ ਟੇਕਿਆ ਅਤੇ ਆਪਣੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਲਗਵਾਈ, ਅਤੇ ਉਹ ਉਸਦੇ ਸੱਜੇ ਪਾਸੇ ਬੈਠ ਗਈ।
20ਉਸਨੇ ਕਿਹਾ, “ਮੇਰੀ ਤੇਰੇ ਅੱਗੇ ਇੱਕ ਛੋਟੀ ਜਿਹੀ ਬੇਨਤੀ ਹੈ, ਮੈਨੂੰ ਇਨਕਾਰ ਨਾ ਕਰੀ।” ਰਾਜੇ ਨੇ ਜਵਾਬ ਦਿੱਤਾ, “ਮੇਰੀ ਮਾਤਾ ਜੀ ਮੰਗੋ; ਮੈਂ ਤੁਹਾਨੂੰ ਇਨਕਾਰ ਨਹੀਂ ਕਰਾਂਗਾ।”
21ਤਾਂ ਉਸ ਨੇ ਆਖਿਆ, “ਸ਼ੂਨੰਮੀ ਅਬੀਸ਼ਗ ਦਾ ਵਿਆਹ ਤੇਰੇ ਭਰਾ ਅਦੋਨੀਯਾਹ ਨਾਲ ਕੀਤਾ ਜਾਵੇ।”
22ਰਾਜਾ ਸ਼ਲੋਮੋਨ ਨੇ ਆਪਣੀ ਮਾਤਾ ਨੂੰ ਉੱਤਰ ਦਿੱਤਾ, “ਤੁਸੀਂ ਅਦੋਨੀਯਾਹ ਲਈ ਸ਼ੂਨੰਮੀ ਅਬੀਸ਼ਗ ਦੀ ਹੀ ਕਿਉਂ ਬੇਨਤੀ ਕਰਦੇ ਹੋ? ਤੁਸੀਂ ਉਸ ਲਈ ਰਾਜ ਦੀ ਮੰਗ ਵੀ ਕਰ ਸਕਦੇ ਹੋ, ਆਖਰਕਾਰ, ਉਹ ਮੇਰਾ ਵੱਡਾ ਭਰਾ ਹੈ, ਹਾਂ, ਉਸਦੇ ਲਈ ਅਤੇ ਅਬੀਯਾਥਰ ਜਾਜਕ ਅਤੇ ਜ਼ੇਰੂਇਯਾਹ ਦੇ ਪੁੱਤਰ ਯੋਆਬ ਲਈ ਵੀ!”