20ਉਸਨੇ ਕਿਹਾ, “ਮੇਰੀ ਤੇਰੇ ਅੱਗੇ ਇੱਕ ਛੋਟੀ ਜਿਹੀ ਬੇਨਤੀ ਹੈ, ਮੈਨੂੰ ਇਨਕਾਰ ਨਾ ਕਰੀ।” ਰਾਜੇ ਨੇ ਜਵਾਬ ਦਿੱਤਾ, “ਮੇਰੀ ਮਾਤਾ ਜੀ ਮੰਗੋ; ਮੈਂ ਤੁਹਾਨੂੰ ਇਨਕਾਰ ਨਹੀਂ ਕਰਾਂਗਾ।”
21ਤਾਂ ਉਸ ਨੇ ਆਖਿਆ, “ਸ਼ੂਨੰਮੀ ਅਬੀਸ਼ਗ ਦਾ ਵਿਆਹ ਤੇਰੇ ਭਰਾ ਅਦੋਨੀਯਾਹ ਨਾਲ ਕੀਤਾ ਜਾਵੇ।”
22ਰਾਜਾ ਸ਼ਲੋਮੋਨ ਨੇ ਆਪਣੀ ਮਾਤਾ ਨੂੰ ਉੱਤਰ ਦਿੱਤਾ, “ਤੁਸੀਂ ਅਦੋਨੀਯਾਹ ਲਈ ਸ਼ੂਨੰਮੀ ਅਬੀਸ਼ਗ ਦੀ ਹੀ ਕਿਉਂ ਬੇਨਤੀ ਕਰਦੇ ਹੋ? ਤੁਸੀਂ ਉਸ ਲਈ ਰਾਜ ਦੀ ਮੰਗ ਵੀ ਕਰ ਸਕਦੇ ਹੋ, ਆਖਰਕਾਰ, ਉਹ ਮੇਰਾ ਵੱਡਾ ਭਰਾ ਹੈ, ਹਾਂ, ਉਸਦੇ ਲਈ ਅਤੇ ਅਬੀਯਾਥਰ ਜਾਜਕ ਅਤੇ ਜ਼ੇਰੂਇਯਾਹ ਦੇ ਪੁੱਤਰ ਯੋਆਬ ਲਈ ਵੀ!”
23ਸ਼ਲੋਮੋਨ ਪਾਤਸ਼ਾਹ ਨੇ ਯਾਹਵੇਹ ਦੀ ਸਹੁੰ ਖਾ ਕੇ ਆਖਿਆ, “ਜੇ ਕਦੇ ਅਦੋਨੀਯਾਹ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ, ਤਾਂ ਪਰਮੇਸ਼ਵਰ ਮੇਰੇ ਨਾਲ ਵੀ ਅਜਿਹਾ ਕਰੇ ਸਗੋਂ ਇਸ ਤੋਂ ਵੀ ਵਧੀਕ ਕਰੇ!
24ਅਤੇ ਹੁਣ, ਜਿਉਂਦੇ ਪ੍ਰਭੂ ਯਾਹਵੇਹ ਦੀ ਸਹੁੰ ਜਿਸ ਨੇ ਮੈਨੂੰ ਮੇਰੇ ਪਿਤਾ ਦਾਵੀਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਰਾਜ ਬਚਨ ਦੇ ਅਨੁਸਾਰ ਇੱਕ ਘਰ ਬਣਾਇਆ ਹੈ ਅਦੋਨੀਯਾਹ ਅੱਜ ਦੇ ਦਿਨ ਹੀ ਮਾਰਿਆ ਜਾਵੇਗਾ।”