1 ਰਾਜਿਆਂ 2

ਅਤੇ ਹੁਣ, ਜਿਉਂਦੇ ਪ੍ਰਭੂ ਯਾਹਵੇਹ ਦੀ ਸਹੁੰ ਜਿਸ ਨੇ ਮੈਨੂੰ ਮੇਰੇ ਪਿਤਾ ਦਾਵੀਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਰਾਜ ਬਚਨ ਦੇ ਅਨੁਸਾਰ ਇੱਕ ਘਰ ਬਣਾਇਆ ਹੈ ਅਦੋਨੀਯਾਹ ਅੱਜ ਦੇ ਦਿਨ ਹੀ ਮਾਰਿਆ ਜਾਵੇਗਾ।”

1 Kings 2:24 (UKJV) Now therefore, as the LORD lives, which has established me, and set me on the throne of David my father, and who has made me an house, as he promised, Adonijah shall be put to death this day.

22ਰਾਜਾ ਸ਼ਲੋਮੋਨ ਨੇ ਆਪਣੀ ਮਾਤਾ ਨੂੰ ਉੱਤਰ ਦਿੱਤਾ, “ਤੁਸੀਂ ਅਦੋਨੀਯਾਹ ਲਈ ਸ਼ੂਨੰਮੀ ਅਬੀਸ਼ਗ ਦੀ ਹੀ ਕਿਉਂ ਬੇਨਤੀ ਕਰਦੇ ਹੋ? ਤੁਸੀਂ ਉਸ ਲਈ ਰਾਜ ਦੀ ਮੰਗ ਵੀ ਕਰ ਸਕਦੇ ਹੋ, ਆਖਰਕਾਰ, ਉਹ ਮੇਰਾ ਵੱਡਾ ਭਰਾ ਹੈ, ਹਾਂ, ਉਸਦੇ ਲਈ ਅਤੇ ਅਬੀਯਾਥਰ ਜਾਜਕ ਅਤੇ ਜ਼ੇਰੂਇਯਾਹ ਦੇ ਪੁੱਤਰ ਯੋਆਬ ਲਈ ਵੀ!”

23ਸ਼ਲੋਮੋਨ ਪਾਤਸ਼ਾਹ ਨੇ ਯਾਹਵੇਹ ਦੀ ਸਹੁੰ ਖਾ ਕੇ ਆਖਿਆ, “ਜੇ ਕਦੇ ਅਦੋਨੀਯਾਹ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ, ਤਾਂ ਪਰਮੇਸ਼ਵਰ ਮੇਰੇ ਨਾਲ ਵੀ ਅਜਿਹਾ ਕਰੇ ਸਗੋਂ ਇਸ ਤੋਂ ਵੀ ਵਧੀਕ ਕਰੇ!

24ਅਤੇ ਹੁਣ, ਜਿਉਂਦੇ ਪ੍ਰਭੂ ਯਾਹਵੇਹ ਦੀ ਸਹੁੰ ਜਿਸ ਨੇ ਮੈਨੂੰ ਮੇਰੇ ਪਿਤਾ ਦਾਵੀਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਰਾਜ ਬਚਨ ਦੇ ਅਨੁਸਾਰ ਇੱਕ ਘਰ ਬਣਾਇਆ ਹੈ ਅਦੋਨੀਯਾਹ ਅੱਜ ਦੇ ਦਿਨ ਹੀ ਮਾਰਿਆ ਜਾਵੇਗਾ।”

25ਸੋ ਸ਼ਲੋਮੋਨ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਅਦੋਨੀਯਾਹ ਨੂੰ ਮਾਰਿਆ ਅਤੇ ਉਹ ਮਰ ਗਿਆ।

26ਅਬੀਯਾਥਰ ਜਾਜਕ ਨੂੰ ਪਾਤਸ਼ਾਹ ਨੇ ਆਖਿਆ, “ਅਨਾਥੋਥ ਵਿੱਚ ਆਪਣੇ ਖੇਤਾਂ ਵੱਲ ਮੁੜ ਜਾ। ਤੂੰ ਮਰਨ ਦੇ ਲਾਇਕ ਹੈ, ਪਰ ਮੈਂ ਤੈਨੂੰ ਹੁਣ ਨਹੀਂ ਮਾਰਾਂਗਾ ਕਿਉਂਕਿ ਤੂੰ ਮੇਰੇ ਪਿਤਾ ਦਾਵੀਦ ਦੇ ਸਾਹਮਣੇ ਸਰਬਸ਼ਕਤੀਮਾਨ ਯਾਹਵੇਹ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਉਹਨਾਂ ਸਾਰੇ ਦੁੱਖਾ ਵਿੱਚ ਸਾਂਝੀ ਰਿਹਾ, ਜੋ ਮੇਰੇ ਪਿਤਾ ਉੱਤੇ ਆਏ ਸਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.