1 ਰਾਜਿਆਂ 2

ਸ਼ਲੋਮੋਨ ਪਾਤਸ਼ਾਹ ਨੇ ਯਾਹਵੇਹ ਦੀ ਸਹੁੰ ਖਾ ਕੇ ਆਖਿਆ, “ਜੇ ਕਦੇ ਅਦੋਨੀਯਾਹ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ, ਤਾਂ ਪਰਮੇਸ਼ਵਰ ਮੇਰੇ ਨਾਲ ਵੀ ਅਜਿਹਾ ਕਰੇ ਸਗੋਂ ਇਸ ਤੋਂ ਵੀ ਵਧੀਕ ਕਰੇ!

1 Kings 2:23 (UKJV) Then king Solomon swore by the LORD, saying, God do so to me, and more also, if Adonijah have not spoken this word against his own life.

21ਤਾਂ ਉਸ ਨੇ ਆਖਿਆ, “ਸ਼ੂਨੰਮੀ ਅਬੀਸ਼ਗ ਦਾ ਵਿਆਹ ਤੇਰੇ ਭਰਾ ਅਦੋਨੀਯਾਹ ਨਾਲ ਕੀਤਾ ਜਾਵੇ।”

22ਰਾਜਾ ਸ਼ਲੋਮੋਨ ਨੇ ਆਪਣੀ ਮਾਤਾ ਨੂੰ ਉੱਤਰ ਦਿੱਤਾ, “ਤੁਸੀਂ ਅਦੋਨੀਯਾਹ ਲਈ ਸ਼ੂਨੰਮੀ ਅਬੀਸ਼ਗ ਦੀ ਹੀ ਕਿਉਂ ਬੇਨਤੀ ਕਰਦੇ ਹੋ? ਤੁਸੀਂ ਉਸ ਲਈ ਰਾਜ ਦੀ ਮੰਗ ਵੀ ਕਰ ਸਕਦੇ ਹੋ, ਆਖਰਕਾਰ, ਉਹ ਮੇਰਾ ਵੱਡਾ ਭਰਾ ਹੈ, ਹਾਂ, ਉਸਦੇ ਲਈ ਅਤੇ ਅਬੀਯਾਥਰ ਜਾਜਕ ਅਤੇ ਜ਼ੇਰੂਇਯਾਹ ਦੇ ਪੁੱਤਰ ਯੋਆਬ ਲਈ ਵੀ!”

23ਸ਼ਲੋਮੋਨ ਪਾਤਸ਼ਾਹ ਨੇ ਯਾਹਵੇਹ ਦੀ ਸਹੁੰ ਖਾ ਕੇ ਆਖਿਆ, “ਜੇ ਕਦੇ ਅਦੋਨੀਯਾਹ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ, ਤਾਂ ਪਰਮੇਸ਼ਵਰ ਮੇਰੇ ਨਾਲ ਵੀ ਅਜਿਹਾ ਕਰੇ ਸਗੋਂ ਇਸ ਤੋਂ ਵੀ ਵਧੀਕ ਕਰੇ!

24ਅਤੇ ਹੁਣ, ਜਿਉਂਦੇ ਪ੍ਰਭੂ ਯਾਹਵੇਹ ਦੀ ਸਹੁੰ ਜਿਸ ਨੇ ਮੈਨੂੰ ਮੇਰੇ ਪਿਤਾ ਦਾਵੀਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਰਾਜ ਬਚਨ ਦੇ ਅਨੁਸਾਰ ਇੱਕ ਘਰ ਬਣਾਇਆ ਹੈ ਅਦੋਨੀਯਾਹ ਅੱਜ ਦੇ ਦਿਨ ਹੀ ਮਾਰਿਆ ਜਾਵੇਗਾ।”

25ਸੋ ਸ਼ਲੋਮੋਨ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਅਦੋਨੀਯਾਹ ਨੂੰ ਮਾਰਿਆ ਅਤੇ ਉਹ ਮਰ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.