1 ਰਾਜਿਆਂ 2

ਅਬੀਯਾਥਰ ਜਾਜਕ ਨੂੰ ਪਾਤਸ਼ਾਹ ਨੇ ਆਖਿਆ, “ਅਨਾਥੋਥ ਵਿੱਚ ਆਪਣੇ ਖੇਤਾਂ ਵੱਲ ਮੁੜ ਜਾ। ਤੂੰ ਮਰਨ ਦੇ ਲਾਇਕ ਹੈ, ਪਰ ਮੈਂ ਤੈਨੂੰ ਹੁਣ ਨਹੀਂ ਮਾਰਾਂਗਾ ਕਿਉਂਕਿ ਤੂੰ ਮੇਰੇ ਪਿਤਾ ਦਾਵੀਦ ਦੇ ਸਾਹਮਣੇ ਸਰਬਸ਼ਕਤੀਮਾਨ ਯਾਹਵੇਹ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਉਹਨਾਂ ਸਾਰੇ ਦੁੱਖਾ ਵਿੱਚ ਸਾਂਝੀ ਰਿਹਾ, ਜੋ ਮੇਰੇ ਪਿਤਾ ਉੱਤੇ ਆਏ ਸਨ।”

1 Kings 2:26 (UKJV) And unto Abiathar the priest said the king, Get you to Anathoth, unto yours own fields; for you are worthy of death: but I will not at this time put you to death, because you bare the ark of the LORD God before David my father, and because you have been afflicted in all wherein my father was afflicted.

24ਅਤੇ ਹੁਣ, ਜਿਉਂਦੇ ਪ੍ਰਭੂ ਯਾਹਵੇਹ ਦੀ ਸਹੁੰ ਜਿਸ ਨੇ ਮੈਨੂੰ ਮੇਰੇ ਪਿਤਾ ਦਾਵੀਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਰਾਜ ਬਚਨ ਦੇ ਅਨੁਸਾਰ ਇੱਕ ਘਰ ਬਣਾਇਆ ਹੈ ਅਦੋਨੀਯਾਹ ਅੱਜ ਦੇ ਦਿਨ ਹੀ ਮਾਰਿਆ ਜਾਵੇਗਾ।”

25ਸੋ ਸ਼ਲੋਮੋਨ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਅਦੋਨੀਯਾਹ ਨੂੰ ਮਾਰਿਆ ਅਤੇ ਉਹ ਮਰ ਗਿਆ।

26ਅਬੀਯਾਥਰ ਜਾਜਕ ਨੂੰ ਪਾਤਸ਼ਾਹ ਨੇ ਆਖਿਆ, “ਅਨਾਥੋਥ ਵਿੱਚ ਆਪਣੇ ਖੇਤਾਂ ਵੱਲ ਮੁੜ ਜਾ। ਤੂੰ ਮਰਨ ਦੇ ਲਾਇਕ ਹੈ, ਪਰ ਮੈਂ ਤੈਨੂੰ ਹੁਣ ਨਹੀਂ ਮਾਰਾਂਗਾ ਕਿਉਂਕਿ ਤੂੰ ਮੇਰੇ ਪਿਤਾ ਦਾਵੀਦ ਦੇ ਸਾਹਮਣੇ ਸਰਬਸ਼ਕਤੀਮਾਨ ਯਾਹਵੇਹ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਉਹਨਾਂ ਸਾਰੇ ਦੁੱਖਾ ਵਿੱਚ ਸਾਂਝੀ ਰਿਹਾ, ਜੋ ਮੇਰੇ ਪਿਤਾ ਉੱਤੇ ਆਏ ਸਨ।”

27ਇਸ ਲਈ ਸ਼ਲੋਮੋਨ ਨੇ ਅਬੀਯਾਥਰ ਨੂੰ ਯਾਹਵੇਹ ਦੇ ਜਾਜਕ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਉਸ ਬਚਨ ਨੂੰ ਪੂਰਾ ਕੀਤਾ ਜੋ ਯਾਹਵੇਹ ਨੇ ਸ਼ੀਲੋਹ ਵਿੱਚ ਏਲੀ ਦੇ ਘਰ ਬਾਰੇ ਬੋਲਿਆ ਸੀ।

28ਜਦੋਂ ਇਹ ਖ਼ਬਰ ਯੋਆਬ ਕੋਲ ਪਹੁੰਚੀ, ਜਿਸ ਨੇ ਅਦੋਨੀਯਾਹ ਨਾਲ ਸਾਜ਼ਿਸ਼ ਰਚੀ ਸੀ, ਭਾਵੇਂ ਕਿ ਅਬਸ਼ਾਲੋਮ ਨਾਲ ਨਹੀਂ, ਤਾਂ ਉਹ ਯਾਹਵੇਹ ਦੇ ਤੰਬੂ ਵੱਲ ਭੱਜ ਗਿਆ ਅਤੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਫੜ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.