1 ਰਾਜਿਆਂ 2

ਜਦੋਂ ਇਹ ਖ਼ਬਰ ਯੋਆਬ ਕੋਲ ਪਹੁੰਚੀ, ਜਿਸ ਨੇ ਅਦੋਨੀਯਾਹ ਨਾਲ ਸਾਜ਼ਿਸ਼ ਰਚੀ ਸੀ, ਭਾਵੇਂ ਕਿ ਅਬਸ਼ਾਲੋਮ ਨਾਲ ਨਹੀਂ, ਤਾਂ ਉਹ ਯਾਹਵੇਹ ਦੇ ਤੰਬੂ ਵੱਲ ਭੱਜ ਗਿਆ ਅਤੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਫੜ ਲਿਆ।

1 Kings 2:28 (UKJV) Then tidings came to Joab: for Joab had turned after Adonijah, though he turned not after Absalom. And Joab fled unto the tabernacle of the LORD, and caught hold on the horns of the altar.

26ਅਬੀਯਾਥਰ ਜਾਜਕ ਨੂੰ ਪਾਤਸ਼ਾਹ ਨੇ ਆਖਿਆ, “ਅਨਾਥੋਥ ਵਿੱਚ ਆਪਣੇ ਖੇਤਾਂ ਵੱਲ ਮੁੜ ਜਾ। ਤੂੰ ਮਰਨ ਦੇ ਲਾਇਕ ਹੈ, ਪਰ ਮੈਂ ਤੈਨੂੰ ਹੁਣ ਨਹੀਂ ਮਾਰਾਂਗਾ ਕਿਉਂਕਿ ਤੂੰ ਮੇਰੇ ਪਿਤਾ ਦਾਵੀਦ ਦੇ ਸਾਹਮਣੇ ਸਰਬਸ਼ਕਤੀਮਾਨ ਯਾਹਵੇਹ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਉਹਨਾਂ ਸਾਰੇ ਦੁੱਖਾ ਵਿੱਚ ਸਾਂਝੀ ਰਿਹਾ, ਜੋ ਮੇਰੇ ਪਿਤਾ ਉੱਤੇ ਆਏ ਸਨ।”

27ਇਸ ਲਈ ਸ਼ਲੋਮੋਨ ਨੇ ਅਬੀਯਾਥਰ ਨੂੰ ਯਾਹਵੇਹ ਦੇ ਜਾਜਕ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਉਸ ਬਚਨ ਨੂੰ ਪੂਰਾ ਕੀਤਾ ਜੋ ਯਾਹਵੇਹ ਨੇ ਸ਼ੀਲੋਹ ਵਿੱਚ ਏਲੀ ਦੇ ਘਰ ਬਾਰੇ ਬੋਲਿਆ ਸੀ।

28ਜਦੋਂ ਇਹ ਖ਼ਬਰ ਯੋਆਬ ਕੋਲ ਪਹੁੰਚੀ, ਜਿਸ ਨੇ ਅਦੋਨੀਯਾਹ ਨਾਲ ਸਾਜ਼ਿਸ਼ ਰਚੀ ਸੀ, ਭਾਵੇਂ ਕਿ ਅਬਸ਼ਾਲੋਮ ਨਾਲ ਨਹੀਂ, ਤਾਂ ਉਹ ਯਾਹਵੇਹ ਦੇ ਤੰਬੂ ਵੱਲ ਭੱਜ ਗਿਆ ਅਤੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਫੜ ਲਿਆ।

29ਰਾਜਾ ਸ਼ਲੋਮੋਨ ਨੂੰ ਦੱਸਿਆ ਗਿਆ ਕਿ ਯੋਆਬ ਯਾਹਵੇਹ ਦੇ ਤੰਬੂ ਵੱਲ ਭੱਜ ਗਿਆ ਹੈ ਅਤੇ ਜਗਵੇਦੀ ਦੇ ਕੋਲ ਹੈ। ਤਦ ਸ਼ਲੋਮੋਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ, “ਜਾਹ, ਉਸਨੂੰ ਮਾਰ ਸੁੱਟ।”

30ਤਾਂ ਬਨਾਯਾਹ ਯਾਹਵੇਹ ਦੇ ਤੰਬੂ ਵਿੱਚ ਗਿਆ ਅਤੇ ਯੋਆਬ ਨੂੰ ਆਖਿਆ, “ਪਾਤਸ਼ਾਹ ਆਖਦਾ ਹੈ, ‘ਬਾਹਰ ਆ ਜਾ!’ ” ਪਰ ਉਸ ਨੇ ਉੱਤਰ ਦਿੱਤਾ, “ਨਹੀਂ, ਮੈਂ ਇੱਥੇ ਮਰਾਂਗਾ।” ਬਨਾਯਾਹ ਨੇ ਰਾਜੇ ਨੂੰ ਖ਼ਬਰ ਦਿੱਤੀ, “ਯੋਆਬ ਨੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.