1 ਰਾਜਿਆਂ 2

ਤਾਂ ਬਨਾਯਾਹ ਯਾਹਵੇਹ ਦੇ ਤੰਬੂ ਵਿੱਚ ਗਿਆ ਅਤੇ ਯੋਆਬ ਨੂੰ ਆਖਿਆ, “ਪਾਤਸ਼ਾਹ ਆਖਦਾ ਹੈ, ‘ਬਾਹਰ ਆ ਜਾ!’ ” ਪਰ ਉਸ ਨੇ ਉੱਤਰ ਦਿੱਤਾ, “ਨਹੀਂ, ਮੈਂ ਇੱਥੇ ਮਰਾਂਗਾ।” ਬਨਾਯਾਹ ਨੇ ਰਾਜੇ ਨੂੰ ਖ਼ਬਰ ਦਿੱਤੀ, “ਯੋਆਬ ਨੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ।”

1 Kings 2:30 (UKJV) And Benaiah came to the tabernacle of the LORD, and said unto him, Thus says the king, Come forth. And he said, Nay; but I will die here. And Benaiah brought the king word again, saying, Thus said Joab, and thus he answered me.

28ਜਦੋਂ ਇਹ ਖ਼ਬਰ ਯੋਆਬ ਕੋਲ ਪਹੁੰਚੀ, ਜਿਸ ਨੇ ਅਦੋਨੀਯਾਹ ਨਾਲ ਸਾਜ਼ਿਸ਼ ਰਚੀ ਸੀ, ਭਾਵੇਂ ਕਿ ਅਬਸ਼ਾਲੋਮ ਨਾਲ ਨਹੀਂ, ਤਾਂ ਉਹ ਯਾਹਵੇਹ ਦੇ ਤੰਬੂ ਵੱਲ ਭੱਜ ਗਿਆ ਅਤੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਫੜ ਲਿਆ।

29ਰਾਜਾ ਸ਼ਲੋਮੋਨ ਨੂੰ ਦੱਸਿਆ ਗਿਆ ਕਿ ਯੋਆਬ ਯਾਹਵੇਹ ਦੇ ਤੰਬੂ ਵੱਲ ਭੱਜ ਗਿਆ ਹੈ ਅਤੇ ਜਗਵੇਦੀ ਦੇ ਕੋਲ ਹੈ। ਤਦ ਸ਼ਲੋਮੋਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ, “ਜਾਹ, ਉਸਨੂੰ ਮਾਰ ਸੁੱਟ।”

30ਤਾਂ ਬਨਾਯਾਹ ਯਾਹਵੇਹ ਦੇ ਤੰਬੂ ਵਿੱਚ ਗਿਆ ਅਤੇ ਯੋਆਬ ਨੂੰ ਆਖਿਆ, “ਪਾਤਸ਼ਾਹ ਆਖਦਾ ਹੈ, ‘ਬਾਹਰ ਆ ਜਾ!’ ” ਪਰ ਉਸ ਨੇ ਉੱਤਰ ਦਿੱਤਾ, “ਨਹੀਂ, ਮੈਂ ਇੱਥੇ ਮਰਾਂਗਾ।” ਬਨਾਯਾਹ ਨੇ ਰਾਜੇ ਨੂੰ ਖ਼ਬਰ ਦਿੱਤੀ, “ਯੋਆਬ ਨੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ।”

31ਤਦ ਰਾਜੇ ਨੇ ਬਨਾਯਾਹ ਨੂੰ ਹੁਕਮ ਦਿੱਤਾ, “ਜਿਵੇਂ ਉਹ ਆਖਦਾ ਹੈ ਕਰ। ਉਸਨੂੰ ਮਾਰੋ ਅਤੇ ਉਸਨੂੰ ਦਫ਼ਨਾ ਦੇਵੀਂ ਅਤੇ ਇਸ ਤਰ੍ਹਾਂ ਮੈਨੂੰ ਅਤੇ ਮੇਰੇ ਸਾਰੇ ਪਰਿਵਾਰ ਨੂੰ ਉਸ ਨਿਰਦੋਸ਼ ਖੂਨ ਦੇ ਦੋਸ਼ ਤੋਂ ਮੁਕਤ ਕਰੀ ਜੋ ਯੋਆਬ ਨੇ ਵਹਾਇਆ ਸੀ।

32ਯਾਹਵੇਹ ਉਸ ਦਾ ਖੂਨ ਉਸ ਦੇ ਸਿਰ ਉੱਤੇ ਰੱਖੇ, ਕਿਉਂਕਿ ਮੇਰੇ ਪਿਤਾ ਦਾਵੀਦ ਨੂੰ ਇਹ ਦੱਸੇ ਬਿਨਾਂ ਹੀ ਉਸਨੇ ਦੋ ਮਨੁੱਖਾਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ। ਉਹ ਦੋਵੇਂ ਸਨ, ਨੇਰ ਦਾ ਪੁੱਤਰ ਅਬਨੇਰ, ਇਸਰਾਏਲ ਦੀ ਸੈਨਾ ਦਾ ਸੈਨਾਪਤੀ, ਅਤੇ ਯਥੇਰ ਦਾ ਪੁੱਤਰ ਅਮਾਸਾ ਜੋ ਯਹੂਦਾਹ ਸੈਨਾ ਦਾ ਸੈਨਾਪਤੀ ਸੀ ਜੋ ਉਸ ਨਾਲੋਂ ਚੰਗੇ ਅਤੇ ਨੇਕ ਆਦਮੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.