1 ਰਾਜਿਆਂ 2

ਤਦ ਰਾਜੇ ਨੇ ਬਨਾਯਾਹ ਨੂੰ ਹੁਕਮ ਦਿੱਤਾ, “ਜਿਵੇਂ ਉਹ ਆਖਦਾ ਹੈ ਕਰ। ਉਸਨੂੰ ਮਾਰੋ ਅਤੇ ਉਸਨੂੰ ਦਫ਼ਨਾ ਦੇਵੀਂ ਅਤੇ ਇਸ ਤਰ੍ਹਾਂ ਮੈਨੂੰ ਅਤੇ ਮੇਰੇ ਸਾਰੇ ਪਰਿਵਾਰ ਨੂੰ ਉਸ ਨਿਰਦੋਸ਼ ਖੂਨ ਦੇ ਦੋਸ਼ ਤੋਂ ਮੁਕਤ ਕਰੀ ਜੋ ਯੋਆਬ ਨੇ ਵਹਾਇਆ ਸੀ।

1 Kings 2:31 (UKJV) And the king said unto him, Do as he has said, and fall upon him, and bury him; that you may take away the innocent blood, which Joab shed, from me, and from the house of my father.

29ਰਾਜਾ ਸ਼ਲੋਮੋਨ ਨੂੰ ਦੱਸਿਆ ਗਿਆ ਕਿ ਯੋਆਬ ਯਾਹਵੇਹ ਦੇ ਤੰਬੂ ਵੱਲ ਭੱਜ ਗਿਆ ਹੈ ਅਤੇ ਜਗਵੇਦੀ ਦੇ ਕੋਲ ਹੈ। ਤਦ ਸ਼ਲੋਮੋਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ, “ਜਾਹ, ਉਸਨੂੰ ਮਾਰ ਸੁੱਟ।”

30ਤਾਂ ਬਨਾਯਾਹ ਯਾਹਵੇਹ ਦੇ ਤੰਬੂ ਵਿੱਚ ਗਿਆ ਅਤੇ ਯੋਆਬ ਨੂੰ ਆਖਿਆ, “ਪਾਤਸ਼ਾਹ ਆਖਦਾ ਹੈ, ‘ਬਾਹਰ ਆ ਜਾ!’ ” ਪਰ ਉਸ ਨੇ ਉੱਤਰ ਦਿੱਤਾ, “ਨਹੀਂ, ਮੈਂ ਇੱਥੇ ਮਰਾਂਗਾ।” ਬਨਾਯਾਹ ਨੇ ਰਾਜੇ ਨੂੰ ਖ਼ਬਰ ਦਿੱਤੀ, “ਯੋਆਬ ਨੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ।”

31ਤਦ ਰਾਜੇ ਨੇ ਬਨਾਯਾਹ ਨੂੰ ਹੁਕਮ ਦਿੱਤਾ, “ਜਿਵੇਂ ਉਹ ਆਖਦਾ ਹੈ ਕਰ। ਉਸਨੂੰ ਮਾਰੋ ਅਤੇ ਉਸਨੂੰ ਦਫ਼ਨਾ ਦੇਵੀਂ ਅਤੇ ਇਸ ਤਰ੍ਹਾਂ ਮੈਨੂੰ ਅਤੇ ਮੇਰੇ ਸਾਰੇ ਪਰਿਵਾਰ ਨੂੰ ਉਸ ਨਿਰਦੋਸ਼ ਖੂਨ ਦੇ ਦੋਸ਼ ਤੋਂ ਮੁਕਤ ਕਰੀ ਜੋ ਯੋਆਬ ਨੇ ਵਹਾਇਆ ਸੀ।

32ਯਾਹਵੇਹ ਉਸ ਦਾ ਖੂਨ ਉਸ ਦੇ ਸਿਰ ਉੱਤੇ ਰੱਖੇ, ਕਿਉਂਕਿ ਮੇਰੇ ਪਿਤਾ ਦਾਵੀਦ ਨੂੰ ਇਹ ਦੱਸੇ ਬਿਨਾਂ ਹੀ ਉਸਨੇ ਦੋ ਮਨੁੱਖਾਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ। ਉਹ ਦੋਵੇਂ ਸਨ, ਨੇਰ ਦਾ ਪੁੱਤਰ ਅਬਨੇਰ, ਇਸਰਾਏਲ ਦੀ ਸੈਨਾ ਦਾ ਸੈਨਾਪਤੀ, ਅਤੇ ਯਥੇਰ ਦਾ ਪੁੱਤਰ ਅਮਾਸਾ ਜੋ ਯਹੂਦਾਹ ਸੈਨਾ ਦਾ ਸੈਨਾਪਤੀ ਸੀ ਜੋ ਉਸ ਨਾਲੋਂ ਚੰਗੇ ਅਤੇ ਨੇਕ ਆਦਮੀ ਸਨ।

33ਉਹਨਾਂ ਦੇ ਲਹੂ ਦਾ ਦੋਸ਼ ਯੋਆਬ ਅਤੇ ਉਹ ਦੇ ਉੱਤਰਾਧਿਕਾਰੀ ਦੇ ਸਿਰ ਉੱਤੇ ਸਦਾ ਲਈ ਰਹੇ। ਪਰ ਦਾਵੀਦ ਅਤੇ ਉਸਦੀ ਸੰਤਾਨ, ਉਸਦੇ ਘਰ ਅਤੇ ਉਸਦੇ ਸਿੰਘਾਸਣ ਉੱਤੇ, ਯਾਹਵੇਹ ਦੀ ਸ਼ਾਂਤੀ ਸਦਾ ਲਈ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.