27ਇਸ ਲਈ ਸ਼ਲੋਮੋਨ ਨੇ ਅਬੀਯਾਥਰ ਨੂੰ ਯਾਹਵੇਹ ਦੇ ਜਾਜਕ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਉਸ ਬਚਨ ਨੂੰ ਪੂਰਾ ਕੀਤਾ ਜੋ ਯਾਹਵੇਹ ਨੇ ਸ਼ੀਲੋਹ ਵਿੱਚ ਏਲੀ ਦੇ ਘਰ ਬਾਰੇ ਬੋਲਿਆ ਸੀ।
28ਜਦੋਂ ਇਹ ਖ਼ਬਰ ਯੋਆਬ ਕੋਲ ਪਹੁੰਚੀ, ਜਿਸ ਨੇ ਅਦੋਨੀਯਾਹ ਨਾਲ ਸਾਜ਼ਿਸ਼ ਰਚੀ ਸੀ, ਭਾਵੇਂ ਕਿ ਅਬਸ਼ਾਲੋਮ ਨਾਲ ਨਹੀਂ, ਤਾਂ ਉਹ ਯਾਹਵੇਹ ਦੇ ਤੰਬੂ ਵੱਲ ਭੱਜ ਗਿਆ ਅਤੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਫੜ ਲਿਆ।
29ਰਾਜਾ ਸ਼ਲੋਮੋਨ ਨੂੰ ਦੱਸਿਆ ਗਿਆ ਕਿ ਯੋਆਬ ਯਾਹਵੇਹ ਦੇ ਤੰਬੂ ਵੱਲ ਭੱਜ ਗਿਆ ਹੈ ਅਤੇ ਜਗਵੇਦੀ ਦੇ ਕੋਲ ਹੈ। ਤਦ ਸ਼ਲੋਮੋਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ, “ਜਾਹ, ਉਸਨੂੰ ਮਾਰ ਸੁੱਟ।”
30ਤਾਂ ਬਨਾਯਾਹ ਯਾਹਵੇਹ ਦੇ ਤੰਬੂ ਵਿੱਚ ਗਿਆ ਅਤੇ ਯੋਆਬ ਨੂੰ ਆਖਿਆ, “ਪਾਤਸ਼ਾਹ ਆਖਦਾ ਹੈ, ‘ਬਾਹਰ ਆ ਜਾ!’ ” ਪਰ ਉਸ ਨੇ ਉੱਤਰ ਦਿੱਤਾ, “ਨਹੀਂ, ਮੈਂ ਇੱਥੇ ਮਰਾਂਗਾ।” ਬਨਾਯਾਹ ਨੇ ਰਾਜੇ ਨੂੰ ਖ਼ਬਰ ਦਿੱਤੀ, “ਯੋਆਬ ਨੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ।”
31ਤਦ ਰਾਜੇ ਨੇ ਬਨਾਯਾਹ ਨੂੰ ਹੁਕਮ ਦਿੱਤਾ, “ਜਿਵੇਂ ਉਹ ਆਖਦਾ ਹੈ ਕਰ। ਉਸਨੂੰ ਮਾਰੋ ਅਤੇ ਉਸਨੂੰ ਦਫ਼ਨਾ ਦੇਵੀਂ ਅਤੇ ਇਸ ਤਰ੍ਹਾਂ ਮੈਨੂੰ ਅਤੇ ਮੇਰੇ ਸਾਰੇ ਪਰਿਵਾਰ ਨੂੰ ਉਸ ਨਿਰਦੋਸ਼ ਖੂਨ ਦੇ ਦੋਸ਼ ਤੋਂ ਮੁਕਤ ਕਰੀ ਜੋ ਯੋਆਬ ਨੇ ਵਹਾਇਆ ਸੀ।