31ਤਦ ਰਾਜੇ ਨੇ ਬਨਾਯਾਹ ਨੂੰ ਹੁਕਮ ਦਿੱਤਾ, “ਜਿਵੇਂ ਉਹ ਆਖਦਾ ਹੈ ਕਰ। ਉਸਨੂੰ ਮਾਰੋ ਅਤੇ ਉਸਨੂੰ ਦਫ਼ਨਾ ਦੇਵੀਂ ਅਤੇ ਇਸ ਤਰ੍ਹਾਂ ਮੈਨੂੰ ਅਤੇ ਮੇਰੇ ਸਾਰੇ ਪਰਿਵਾਰ ਨੂੰ ਉਸ ਨਿਰਦੋਸ਼ ਖੂਨ ਦੇ ਦੋਸ਼ ਤੋਂ ਮੁਕਤ ਕਰੀ ਜੋ ਯੋਆਬ ਨੇ ਵਹਾਇਆ ਸੀ।
32ਯਾਹਵੇਹ ਉਸ ਦਾ ਖੂਨ ਉਸ ਦੇ ਸਿਰ ਉੱਤੇ ਰੱਖੇ, ਕਿਉਂਕਿ ਮੇਰੇ ਪਿਤਾ ਦਾਵੀਦ ਨੂੰ ਇਹ ਦੱਸੇ ਬਿਨਾਂ ਹੀ ਉਸਨੇ ਦੋ ਮਨੁੱਖਾਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ। ਉਹ ਦੋਵੇਂ ਸਨ, ਨੇਰ ਦਾ ਪੁੱਤਰ ਅਬਨੇਰ, ਇਸਰਾਏਲ ਦੀ ਸੈਨਾ ਦਾ ਸੈਨਾਪਤੀ, ਅਤੇ ਯਥੇਰ ਦਾ ਪੁੱਤਰ ਅਮਾਸਾ ਜੋ ਯਹੂਦਾਹ ਸੈਨਾ ਦਾ ਸੈਨਾਪਤੀ ਸੀ ਜੋ ਉਸ ਨਾਲੋਂ ਚੰਗੇ ਅਤੇ ਨੇਕ ਆਦਮੀ ਸਨ।
33ਉਹਨਾਂ ਦੇ ਲਹੂ ਦਾ ਦੋਸ਼ ਯੋਆਬ ਅਤੇ ਉਹ ਦੇ ਉੱਤਰਾਧਿਕਾਰੀ ਦੇ ਸਿਰ ਉੱਤੇ ਸਦਾ ਲਈ ਰਹੇ। ਪਰ ਦਾਵੀਦ ਅਤੇ ਉਸਦੀ ਸੰਤਾਨ, ਉਸਦੇ ਘਰ ਅਤੇ ਉਸਦੇ ਸਿੰਘਾਸਣ ਉੱਤੇ, ਯਾਹਵੇਹ ਦੀ ਸ਼ਾਂਤੀ ਸਦਾ ਲਈ ਹੋਵੇ।”
34ਤਾਂ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਚੜ੍ਹ ਕੇ ਯੋਆਬ ਨੂੰ ਮਾਰ ਕੇ ਮਾਰ ਸੁੱਟਿਆ ਅਤੇ ਉਹ ਨੂੰ ਉਸ ਦੇ ਘਰ ਬਾਹਰ ਦੇਸ ਵਿੱਚ ਦੱਬ ਦਿੱਤਾ ਗਿਆ।
35ਰਾਜੇ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਯੋਆਬ ਦੀ ਸੈਨਾਂ ਉੱਤੇ ਸੈਨਾਪਤੀ ਨਿਯੁਕਤ ਕੀਤਾ ਅਤੇ ਅਬੀਯਾਥਰ ਦੀ ਥਾਂ ਸਾਦੋਕ ਜਾਜਕ ਨੂੰ ਨਿਯੁਕਤ ਕੀਤਾ।