33ਉਹਨਾਂ ਦੇ ਲਹੂ ਦਾ ਦੋਸ਼ ਯੋਆਬ ਅਤੇ ਉਹ ਦੇ ਉੱਤਰਾਧਿਕਾਰੀ ਦੇ ਸਿਰ ਉੱਤੇ ਸਦਾ ਲਈ ਰਹੇ। ਪਰ ਦਾਵੀਦ ਅਤੇ ਉਸਦੀ ਸੰਤਾਨ, ਉਸਦੇ ਘਰ ਅਤੇ ਉਸਦੇ ਸਿੰਘਾਸਣ ਉੱਤੇ, ਯਾਹਵੇਹ ਦੀ ਸ਼ਾਂਤੀ ਸਦਾ ਲਈ ਹੋਵੇ।”
34ਤਾਂ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਚੜ੍ਹ ਕੇ ਯੋਆਬ ਨੂੰ ਮਾਰ ਕੇ ਮਾਰ ਸੁੱਟਿਆ ਅਤੇ ਉਹ ਨੂੰ ਉਸ ਦੇ ਘਰ ਬਾਹਰ ਦੇਸ ਵਿੱਚ ਦੱਬ ਦਿੱਤਾ ਗਿਆ।
35ਰਾਜੇ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਯੋਆਬ ਦੀ ਸੈਨਾਂ ਉੱਤੇ ਸੈਨਾਪਤੀ ਨਿਯੁਕਤ ਕੀਤਾ ਅਤੇ ਅਬੀਯਾਥਰ ਦੀ ਥਾਂ ਸਾਦੋਕ ਜਾਜਕ ਨੂੰ ਨਿਯੁਕਤ ਕੀਤਾ।
36ਤਦ ਰਾਜੇ ਨੇ ਸ਼ਿਮਈ ਨੂੰ ਸੱਦ ਕੇ ਉਸ ਨੂੰ ਆਖਿਆ, “ਯੇਰੂਸ਼ਲੇਮ ਵਿੱਚ ਇੱਕ ਘਰ ਬਣਾ ਕੇ ਉੱਥੇ ਰਹਿ, ਪਰ ਹੋਰ ਕਿਤੇ ਨਾ ਜਾਵੀਂ।
37ਜਿਸ ਦਿਨ ਤੂੰ ਛੱਡ ਕੇ ਕਿਦਰੋਨ ਘਾਟੀ ਨੂੰ ਪਾਰ ਲੰਘੇਗਾ, ਤੂੰ ਸੱਚ-ਮੁੱਚ ਮਰ ਜਾਵੇਗਾ ਅਤੇ ਤੇਰਾ ਖੂਨ ਤੇਰੇ ਸਿਰ ਉੱਤੇ ਹੋਵੇਗਾ।”