1 ਰਾਜਿਆਂ 2

ਸ਼ਿਮਈ ਨੇ ਰਾਜੇ ਨੂੰ ਉੱਤਰ ਦਿੱਤਾ, “ਜੋ ਤੁਸੀਂ ਕਹਿੰਦੇ ਹੋ ਉਹ ਚੰਗਾ ਹੈ। ਤੁਹਾਡਾ ਸੇਵਕ ਉਵੇਂ ਹੀ ਕਰੇਗਾ ਜਿਵੇਂ ਮੇਰੇ ਸੁਆਮੀ ਪਾਤਸ਼ਾਹ ਨੇ ਆਖਿਆ ਹੈ।” ਅਤੇ ਸ਼ਿਮਈ ਲੰਬੇ ਸਮੇਂ ਤੱਕ ਯੇਰੂਸ਼ਲੇਮ ਵਿੱਚ ਰਿਹਾ।

1 Kings 2:38 (UKJV) And Shimei said unto the king, The saying is good: as my lord the king has said, so will your servant do. And Shimei dwelt in Jerusalem many days.

36ਤਦ ਰਾਜੇ ਨੇ ਸ਼ਿਮਈ ਨੂੰ ਸੱਦ ਕੇ ਉਸ ਨੂੰ ਆਖਿਆ, “ਯੇਰੂਸ਼ਲੇਮ ਵਿੱਚ ਇੱਕ ਘਰ ਬਣਾ ਕੇ ਉੱਥੇ ਰਹਿ, ਪਰ ਹੋਰ ਕਿਤੇ ਨਾ ਜਾਵੀਂ।

37ਜਿਸ ਦਿਨ ਤੂੰ ਛੱਡ ਕੇ ਕਿਦਰੋਨ ਘਾਟੀ ਨੂੰ ਪਾਰ ਲੰਘੇਗਾ, ਤੂੰ ਸੱਚ-ਮੁੱਚ ਮਰ ਜਾਵੇਗਾ ਅਤੇ ਤੇਰਾ ਖੂਨ ਤੇਰੇ ਸਿਰ ਉੱਤੇ ਹੋਵੇਗਾ।”

38ਸ਼ਿਮਈ ਨੇ ਰਾਜੇ ਨੂੰ ਉੱਤਰ ਦਿੱਤਾ, “ਜੋ ਤੁਸੀਂ ਕਹਿੰਦੇ ਹੋ ਉਹ ਚੰਗਾ ਹੈ। ਤੁਹਾਡਾ ਸੇਵਕ ਉਵੇਂ ਹੀ ਕਰੇਗਾ ਜਿਵੇਂ ਮੇਰੇ ਸੁਆਮੀ ਪਾਤਸ਼ਾਹ ਨੇ ਆਖਿਆ ਹੈ।” ਅਤੇ ਸ਼ਿਮਈ ਲੰਬੇ ਸਮੇਂ ਤੱਕ ਯੇਰੂਸ਼ਲੇਮ ਵਿੱਚ ਰਿਹਾ।

39ਪਰ ਤਿੰਨ ਸਾਲਾਂ ਬਾਅਦ ਸ਼ਿਮਈ ਦੇ ਦੋ ਦਾਸ ਗਥ ਦੇ ਰਾਜਾ ਮਕਾਹ ਦੇ ਪੁੱਤਰ ਆਕੀਸ਼ ਕੋਲ ਭੱਜੇ ਅਤੇ ਸ਼ਿਮਈ ਨੂੰ ਦੱਸਿਆ ਗਿਆ, “ਤੇਰੇ ਦਾਸ ਗਾਥ ਵਿੱਚ ਹਨ।”

40ਤਦ ਉਸ ਨੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਨੌਕਰਾਂ ਦੀ ਭਾਲ ਵਿੱਚ ਗਥ ਨੂੰ ਆਕੀਸ਼ ਕੋਲ ਗਿਆ। ਇਸ ਲਈ ਸ਼ਿਮਈ ਗਿਆ ਅਤੇ ਉੱਥੋਂ ਆਪਣੇ ਦਾਸਾਂ ਨੂੰ ਗਾਥ ਤੋਂ ਵਾਪਸ ਲੈ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.