38ਸ਼ਿਮਈ ਨੇ ਰਾਜੇ ਨੂੰ ਉੱਤਰ ਦਿੱਤਾ, “ਜੋ ਤੁਸੀਂ ਕਹਿੰਦੇ ਹੋ ਉਹ ਚੰਗਾ ਹੈ। ਤੁਹਾਡਾ ਸੇਵਕ ਉਵੇਂ ਹੀ ਕਰੇਗਾ ਜਿਵੇਂ ਮੇਰੇ ਸੁਆਮੀ ਪਾਤਸ਼ਾਹ ਨੇ ਆਖਿਆ ਹੈ।” ਅਤੇ ਸ਼ਿਮਈ ਲੰਬੇ ਸਮੇਂ ਤੱਕ ਯੇਰੂਸ਼ਲੇਮ ਵਿੱਚ ਰਿਹਾ।
39ਪਰ ਤਿੰਨ ਸਾਲਾਂ ਬਾਅਦ ਸ਼ਿਮਈ ਦੇ ਦੋ ਦਾਸ ਗਥ ਦੇ ਰਾਜਾ ਮਕਾਹ ਦੇ ਪੁੱਤਰ ਆਕੀਸ਼ ਕੋਲ ਭੱਜੇ ਅਤੇ ਸ਼ਿਮਈ ਨੂੰ ਦੱਸਿਆ ਗਿਆ, “ਤੇਰੇ ਦਾਸ ਗਾਥ ਵਿੱਚ ਹਨ।”
40ਤਦ ਉਸ ਨੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਨੌਕਰਾਂ ਦੀ ਭਾਲ ਵਿੱਚ ਗਥ ਨੂੰ ਆਕੀਸ਼ ਕੋਲ ਗਿਆ। ਇਸ ਲਈ ਸ਼ਿਮਈ ਗਿਆ ਅਤੇ ਉੱਥੋਂ ਆਪਣੇ ਦਾਸਾਂ ਨੂੰ ਗਾਥ ਤੋਂ ਵਾਪਸ ਲੈ ਆਇਆ।
41ਜਦੋਂ ਸ਼ਲੋਮੋਨ ਨੂੰ ਦੱਸਿਆ ਗਿਆ ਕਿ ਸ਼ਿਮਈ ਯੇਰੂਸ਼ਲੇਮ ਤੋਂ ਗਾਥ ਨੂੰ ਗਿਆ ਹੈ ਅਤੇ ਵਾਪਸ ਆ ਗਿਆ ਹੈ,
42ਤਾਂ ਰਾਜੇ ਨੇ ਸ਼ਿਮਈ ਨੂੰ ਸੱਦ ਕੇ ਉਸ ਨੂੰ ਕਿਹਾ, “ਕੀ ਮੈਂ ਤੈਨੂੰ ਯਾਹਵੇਹ ਦੀ ਸਹੁੰ ਨਹੀਂ ਦਿੱਤੀ ਸੀ ਅਤੇ ਤੈਨੂੰ ਚੇਤਾਵਨੀ ਨਹੀਂ ਦਿੱਤੀ ਸੀ, ‘ਜਿਸ ਦਿਨ ਤੂੰ ਕਿਤੇ ਹੋਰ ਜਾਵੇਂਗਾ, ਉਸ ਦਿਨ ਤੂੰ ਸੱਚ-ਮੁੱਚ ਮਾਰਿਆ ਜਾਵੇਂਗਾ’? ਤੂੰ ਮੈਨੂੰ ਆਖਿਆ ਸੀ, ‘ਜੋ ਕੁਝ ਤੁਸੀਂ ਕਿਹਾ ਹੈ ਚੰਗਾ ਹੈ। ਮੈਂ ਇਸਨੂੰ ਮੰਨਾਗਾ।’