40ਤਦ ਉਸ ਨੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਨੌਕਰਾਂ ਦੀ ਭਾਲ ਵਿੱਚ ਗਥ ਨੂੰ ਆਕੀਸ਼ ਕੋਲ ਗਿਆ। ਇਸ ਲਈ ਸ਼ਿਮਈ ਗਿਆ ਅਤੇ ਉੱਥੋਂ ਆਪਣੇ ਦਾਸਾਂ ਨੂੰ ਗਾਥ ਤੋਂ ਵਾਪਸ ਲੈ ਆਇਆ।
41ਜਦੋਂ ਸ਼ਲੋਮੋਨ ਨੂੰ ਦੱਸਿਆ ਗਿਆ ਕਿ ਸ਼ਿਮਈ ਯੇਰੂਸ਼ਲੇਮ ਤੋਂ ਗਾਥ ਨੂੰ ਗਿਆ ਹੈ ਅਤੇ ਵਾਪਸ ਆ ਗਿਆ ਹੈ,
42ਤਾਂ ਰਾਜੇ ਨੇ ਸ਼ਿਮਈ ਨੂੰ ਸੱਦ ਕੇ ਉਸ ਨੂੰ ਕਿਹਾ, “ਕੀ ਮੈਂ ਤੈਨੂੰ ਯਾਹਵੇਹ ਦੀ ਸਹੁੰ ਨਹੀਂ ਦਿੱਤੀ ਸੀ ਅਤੇ ਤੈਨੂੰ ਚੇਤਾਵਨੀ ਨਹੀਂ ਦਿੱਤੀ ਸੀ, ‘ਜਿਸ ਦਿਨ ਤੂੰ ਕਿਤੇ ਹੋਰ ਜਾਵੇਂਗਾ, ਉਸ ਦਿਨ ਤੂੰ ਸੱਚ-ਮੁੱਚ ਮਾਰਿਆ ਜਾਵੇਂਗਾ’? ਤੂੰ ਮੈਨੂੰ ਆਖਿਆ ਸੀ, ‘ਜੋ ਕੁਝ ਤੁਸੀਂ ਕਿਹਾ ਹੈ ਚੰਗਾ ਹੈ। ਮੈਂ ਇਸਨੂੰ ਮੰਨਾਗਾ।’
43ਫਿਰ ਤੂੰ ਯਾਹਵੇਹ ਦੇ ਅੱਗੇ ਆਪਣੀ ਸਹੁੰ ਕਿਉਂ ਨਹੀਂ ਪੂਰੀ ਕੀਤੀ ਅਤੇ ਜੋ ਹੁਕਮ ਮੈਂ ਤੈਨੂੰ ਦਿੱਤਾ ਸੀ ਉਸ ਨੂੰ ਕਿਉਂ ਨਹੀਂ ਮੰਨਿਆ?”
44ਰਾਜੇ ਨੇ ਸ਼ਿਮਈ ਨੂੰ ਇਹ ਵੀ ਕਿਹਾ, “ਤੂੰ ਆਪਣੇ ਦਿਲ ਵਿੱਚ ਜਾਣਦਾ ਹੈ ਕਿ ਤੂੰ ਮੇਰੇ ਪਿਤਾ ਦਾਵੀਦ ਨਾਲ ਕੀ ਬੁਰਿਆਈ ਕੀਤੀ ਸੀ। ਹੁਣ ਯਾਹਵੇਹ ਤੈਨੂੰ ਤੇਰੀ ਗਲਤੀ ਦਾ ਬਦਲਾ ਦੇਵੇਗਾ।