1 ਰਾਜਿਆਂ 2

ਰਾਜੇ ਨੇ ਸ਼ਿਮਈ ਨੂੰ ਇਹ ਵੀ ਕਿਹਾ, “ਤੂੰ ਆਪਣੇ ਦਿਲ ਵਿੱਚ ਜਾਣਦਾ ਹੈ ਕਿ ਤੂੰ ਮੇਰੇ ਪਿਤਾ ਦਾਵੀਦ ਨਾਲ ਕੀ ਬੁਰਿਆਈ ਕੀਤੀ ਸੀ। ਹੁਣ ਯਾਹਵੇਹ ਤੈਨੂੰ ਤੇਰੀ ਗਲਤੀ ਦਾ ਬਦਲਾ ਦੇਵੇਗਾ।

1 Kings 2:44 (UKJV) The king said moreover to Shimei, You know all the wickedness which yours heart is privy to, that you did to David my father: therefore the LORD shall return your wickedness upon yours own head;

42ਤਾਂ ਰਾਜੇ ਨੇ ਸ਼ਿਮਈ ਨੂੰ ਸੱਦ ਕੇ ਉਸ ਨੂੰ ਕਿਹਾ, “ਕੀ ਮੈਂ ਤੈਨੂੰ ਯਾਹਵੇਹ ਦੀ ਸਹੁੰ ਨਹੀਂ ਦਿੱਤੀ ਸੀ ਅਤੇ ਤੈਨੂੰ ਚੇਤਾਵਨੀ ਨਹੀਂ ਦਿੱਤੀ ਸੀ, ‘ਜਿਸ ਦਿਨ ਤੂੰ ਕਿਤੇ ਹੋਰ ਜਾਵੇਂਗਾ, ਉਸ ਦਿਨ ਤੂੰ ਸੱਚ-ਮੁੱਚ ਮਾਰਿਆ ਜਾਵੇਂਗਾ’? ਤੂੰ ਮੈਨੂੰ ਆਖਿਆ ਸੀ, ‘ਜੋ ਕੁਝ ਤੁਸੀਂ ਕਿਹਾ ਹੈ ਚੰਗਾ ਹੈ। ਮੈਂ ਇਸਨੂੰ ਮੰਨਾਗਾ।’

43ਫਿਰ ਤੂੰ ਯਾਹਵੇਹ ਦੇ ਅੱਗੇ ਆਪਣੀ ਸਹੁੰ ਕਿਉਂ ਨਹੀਂ ਪੂਰੀ ਕੀਤੀ ਅਤੇ ਜੋ ਹੁਕਮ ਮੈਂ ਤੈਨੂੰ ਦਿੱਤਾ ਸੀ ਉਸ ਨੂੰ ਕਿਉਂ ਨਹੀਂ ਮੰਨਿਆ?”

44ਰਾਜੇ ਨੇ ਸ਼ਿਮਈ ਨੂੰ ਇਹ ਵੀ ਕਿਹਾ, “ਤੂੰ ਆਪਣੇ ਦਿਲ ਵਿੱਚ ਜਾਣਦਾ ਹੈ ਕਿ ਤੂੰ ਮੇਰੇ ਪਿਤਾ ਦਾਵੀਦ ਨਾਲ ਕੀ ਬੁਰਿਆਈ ਕੀਤੀ ਸੀ। ਹੁਣ ਯਾਹਵੇਹ ਤੈਨੂੰ ਤੇਰੀ ਗਲਤੀ ਦਾ ਬਦਲਾ ਦੇਵੇਗਾ।

45ਪਰ ਰਾਜਾ ਸ਼ਲੋਮੋਨ ਮੁਬਾਰਕ ਹੋਵੇਗਾ, ਅਤੇ ਦਾਵੀਦ ਦਾ ਸਿੰਘਾਸਣ ਸਦਾ ਲਈ ਯਾਹਵੇਹ ਦੇ ਅੱਗੇ ਸੁਰੱਖਿਅਤ ਰਹੇਗਾ।”

46ਤਦ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਬਾਹਰ ਜਾ ਕੇ ਸ਼ਿਮਈ ਨੂੰ ਮਾਰਿਆ ਅਤੇ ਉਹ ਮਰ ਗਿਆ। ਰਾਜ ਸ਼ਲੋਮੋਨ ਦੇ ਹੱਥ ਵਿੱਚ ਪੱਕਾ ਹੋ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.