43ਫਿਰ ਤੂੰ ਯਾਹਵੇਹ ਦੇ ਅੱਗੇ ਆਪਣੀ ਸਹੁੰ ਕਿਉਂ ਨਹੀਂ ਪੂਰੀ ਕੀਤੀ ਅਤੇ ਜੋ ਹੁਕਮ ਮੈਂ ਤੈਨੂੰ ਦਿੱਤਾ ਸੀ ਉਸ ਨੂੰ ਕਿਉਂ ਨਹੀਂ ਮੰਨਿਆ?”
44ਰਾਜੇ ਨੇ ਸ਼ਿਮਈ ਨੂੰ ਇਹ ਵੀ ਕਿਹਾ, “ਤੂੰ ਆਪਣੇ ਦਿਲ ਵਿੱਚ ਜਾਣਦਾ ਹੈ ਕਿ ਤੂੰ ਮੇਰੇ ਪਿਤਾ ਦਾਵੀਦ ਨਾਲ ਕੀ ਬੁਰਿਆਈ ਕੀਤੀ ਸੀ। ਹੁਣ ਯਾਹਵੇਹ ਤੈਨੂੰ ਤੇਰੀ ਗਲਤੀ ਦਾ ਬਦਲਾ ਦੇਵੇਗਾ।
45ਪਰ ਰਾਜਾ ਸ਼ਲੋਮੋਨ ਮੁਬਾਰਕ ਹੋਵੇਗਾ, ਅਤੇ ਦਾਵੀਦ ਦਾ ਸਿੰਘਾਸਣ ਸਦਾ ਲਈ ਯਾਹਵੇਹ ਦੇ ਅੱਗੇ ਸੁਰੱਖਿਅਤ ਰਹੇਗਾ।”
46ਤਦ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਬਾਹਰ ਜਾ ਕੇ ਸ਼ਿਮਈ ਨੂੰ ਮਾਰਿਆ ਅਤੇ ਉਹ ਮਰ ਗਿਆ। ਰਾਜ ਸ਼ਲੋਮੋਨ ਦੇ ਹੱਥ ਵਿੱਚ ਪੱਕਾ ਹੋ ਗਿਆ।