1 ਰਾਜਿਆਂ 20

ਤਦ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਪਹਿਲਾਂ ਨਿੱਕਲੇ। ਅਤੇ ਬਨ-ਹਦਦ ਨੇ ਆਦਮੀ ਘੱਲੇ ਅਤੇ ਉਹਨਾਂ ਨੇ ਉਸ ਨੂੰ ਦੱਸਿਆ ਕਿ “ਮਨੁੱਖ ਸਾਮਰਿਯਾ ਤੋਂ ਨਿੱਕਲੇ ਹਨ।”

1 Kings 20:17 (UKJV) And the young men of the princes of the provinces went out first; and Benhadad sent out, and they told him, saying, There are men come out of Samaria.

15ਇਸ ਲਈ ਅਹਾਬ ਨੇ ਸੂਬਿਆਂ ਦੇ ਅਧੀਨ 232 ਜਵਾਨ ਸਰਦਾਰਾਂ ਨੂੰ ਸੱਦਿਆ। ਫਿਰ ਉਸ ਨੇ ਬਾਕੀ ਦੇ ਇਸਰਾਏਲੀਆਂ ਨੂੰ ਇਕੱਠਾ ਕੀਤਾ, ਕੁੱਲ ਮਿਲਾ ਕੇ 7,000 ਸਨ।

16ਉਹ ਦੁਪਹਿਰ ਵੇਲੇ ਨਿੱਕਲ ਗਏ ਜਦੋਂ ਬਨ-ਹਦਦ ਅਤੇ ਉਸ ਦੇ ਨਾਲ ਦੇ 32 ਰਾਜੇ ਆਪਣੇ ਤੰਬੂਆਂ ਵਿੱਚ ਸ਼ਰਾਬੀ ਹੋਏ ਸਨ।

17ਤਦ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਪਹਿਲਾਂ ਨਿੱਕਲੇ। ਅਤੇ ਬਨ-ਹਦਦ ਨੇ ਆਦਮੀ ਘੱਲੇ ਅਤੇ ਉਹਨਾਂ ਨੇ ਉਸ ਨੂੰ ਦੱਸਿਆ ਕਿ “ਮਨੁੱਖ ਸਾਮਰਿਯਾ ਤੋਂ ਨਿੱਕਲੇ ਹਨ।”

18ਉਸ ਨੇ ਆਖਿਆ, ਜੇਕਰ ਉਹ ਸ਼ਾਂਤੀ ਲਈ ਬਾਹਰ ਆਏ ਹਨ ਤਾਂ ਉਹਨਾਂ ਨੂੰ ਜਿਉਂਦਾ ਫੜ ਲਵੋ। ਜੇ ਉਹ ਜੰਗ ਲਈ ਨਿਕਲੇ ਹਨ, ਤਾਂ ਵੀ ਉਹਨਾਂ ਨੂੰ ਜਿਉਂਦਾ ਫੜ ਲਓ।

19ਸੋ ਇਹ ਜੋ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਸਨ ਸ਼ਹਿਰ ਤੋਂ ਉਸ ਫੌਜ ਸਣੇ ਜੋ ਉਹਨਾਂ ਦੇ ਪਿੱਛੇ ਸੀ ਨਿੱਕਲੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.