16ਉਹ ਦੁਪਹਿਰ ਵੇਲੇ ਨਿੱਕਲ ਗਏ ਜਦੋਂ ਬਨ-ਹਦਦ ਅਤੇ ਉਸ ਦੇ ਨਾਲ ਦੇ 32 ਰਾਜੇ ਆਪਣੇ ਤੰਬੂਆਂ ਵਿੱਚ ਸ਼ਰਾਬੀ ਹੋਏ ਸਨ।
17ਤਦ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਪਹਿਲਾਂ ਨਿੱਕਲੇ। ਅਤੇ ਬਨ-ਹਦਦ ਨੇ ਆਦਮੀ ਘੱਲੇ ਅਤੇ ਉਹਨਾਂ ਨੇ ਉਸ ਨੂੰ ਦੱਸਿਆ ਕਿ “ਮਨੁੱਖ ਸਾਮਰਿਯਾ ਤੋਂ ਨਿੱਕਲੇ ਹਨ।”
18ਉਸ ਨੇ ਆਖਿਆ, ਜੇਕਰ ਉਹ ਸ਼ਾਂਤੀ ਲਈ ਬਾਹਰ ਆਏ ਹਨ ਤਾਂ ਉਹਨਾਂ ਨੂੰ ਜਿਉਂਦਾ ਫੜ ਲਵੋ। ਜੇ ਉਹ ਜੰਗ ਲਈ ਨਿਕਲੇ ਹਨ, ਤਾਂ ਵੀ ਉਹਨਾਂ ਨੂੰ ਜਿਉਂਦਾ ਫੜ ਲਓ।
19ਸੋ ਇਹ ਜੋ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਸਨ ਸ਼ਹਿਰ ਤੋਂ ਉਸ ਫੌਜ ਸਣੇ ਜੋ ਉਹਨਾਂ ਦੇ ਪਿੱਛੇ ਸੀ ਨਿੱਕਲੇ।
20ਅਤੇ ਹਰ ਇੱਕ ਨੇ ਆਪਣੇ ਵਿਰੋਧੀ ਨੂੰ ਮਾਰਿਆ। ਉਸ ਵੇਲੇ, ਅਰਾਮੀ ਭੱਜ ਗਏ ਅਤੇ ਇਸਰਾਏਲ ਨੇ ਉਹਨਾਂ ਪਿੱਛਾ ਕੀਤਾ। ਪਰ ਅਰਾਮ ਦਾ ਰਾਜਾ ਬਨ-ਹਦਦ ਆਪਣੇ ਕੁਝ ਘੋੜਸਵਾਰਾਂ ਨਾਲ ਘੋੜੇ ਉੱਤੇ ਸਵਾਰ ਹੋ ਕੇ ਭੱਜ ਗਿਆ।