1 ਰਾਜਿਆਂ 20

ਇਸਰਾਏਲ ਦੇ ਪਾਤਸ਼ਾਹ ਨੇ ਦੇਸ਼ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਵੇਖੋ, ਇਹ ਆਦਮੀ ਕਿਵੇਂ ਬੁਰਿਆਈ ਕਰਨਾ ਚਾਹੁੰਦਾ ਹੈ! ਉਸਨੇ ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ, ਮੇਰਾ ਚਾਂਦੀ ਸੋਨਾ ਮੰਗਿਆ, ਮੈਂ ਉਸਨੂੰ ਇਨਕਾਰ ਨਹੀਂ ਕੀਤਾ।”

1 Kings 20:7 (UKJV) Then the king of Israel called all the elders of the land, and said, Mark, I pray you, and see how this man seeks mischief: for he sent unto me for my wives, and for my children, and for my silver, and for my gold; and I denied him not.

5ਸੰਦੇਸ਼ਵਾਹਕਾਂ ਨੇ ਫੇਰ ਆ ਕੇ ਆਖਿਆ, “ਬਨ-ਹਦਦ ਇਹ ਆਖਦਾ ਹੈ, ‘ਕਿ ਤੂੰ ਆਪਣਾ ਚਾਂਦੀ, ਸੋਨਾ, ਇਸਤਰੀਆਂ ਅਰ ਬਾਲ ਬੱਚੇ ਮੈਨੂੰ ਦੇ ਦੇਹ।

6ਪਰ ਹੁਣ ਮੈਂ ਕੱਲ੍ਹ ਇਸੇ ਵੇਲੇ ਆਪਣਿਆਂ ਟਹਿਲੂਆਂ ਨੂੰ ਤੇਰੇ ਕੋਲ ਘੱਲਾਂਗਾ ਅਤੇ ਉਹ ਤੇਰੇ ਮਹਿਲ ਦੀ ਅਤੇ ਤੇਰੇ ਟਹਿਲੂਆਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਅਤੇ ਇਸ ਤਰ੍ਹਾਂ ਹੋਵੇਗਾ ਕਿ ਜੋ ਕੁਝ ਤੇਰੀ ਨਿਗਾਹ ਵਿੱਚ ਚੰਗਾ ਹੈ ਉਹ ਆਪਣੇ ਹੱਥ ਵਿੱਚ ਚੁੱਕ ਕੇ ਲੈ ਜਾਣਗੇ।’ ”

7ਇਸਰਾਏਲ ਦੇ ਪਾਤਸ਼ਾਹ ਨੇ ਦੇਸ਼ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਵੇਖੋ, ਇਹ ਆਦਮੀ ਕਿਵੇਂ ਬੁਰਿਆਈ ਕਰਨਾ ਚਾਹੁੰਦਾ ਹੈ! ਉਸਨੇ ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ, ਮੇਰਾ ਚਾਂਦੀ ਸੋਨਾ ਮੰਗਿਆ, ਮੈਂ ਉਸਨੂੰ ਇਨਕਾਰ ਨਹੀਂ ਕੀਤਾ।”

8ਬਜ਼ੁਰਗਾਂ ਅਤੇ ਲੋਕਾਂ ਨੇ ਉੱਤਰ ਦਿੱਤਾ, “ਨਾ ਉਸ ਦੀ ਗੱਲ ਸੁਣੋ ਅਤੇ ਨਾ ਉਸ ਦੀਆਂ ਮੰਗਾਂ ਮੰਨੋ।”

9ਇਸ ਲਈ ਉਸਨੇ ਬਨ-ਹਦਦ ਦੇ ਸੰਦੇਸ਼ਵਾਹਕਾਂ ਨੂੰ ਜਵਾਬ ਦਿੱਤਾ, “ਮੇਰੇ ਸੁਆਮੀ ਪਾਤਸ਼ਾਹ ਨੂੰ ਆਖੋ, ‘ਤੇਰਾ ਸੇਵਕ ਉਹ ਸਭ ਕੁਝ ਕਰੇਗਾ ਜੋ ਤੁਸੀਂ ਪਹਿਲੀ ਵਾਰ ਮੰਗ ਕੀਤੀ ਸੀ, ਪਰ ਮੈਂ ਇਹ ਮੰਗ ਪੂਰੀ ਨਹੀਂ ਕਰ ਸਕਦਾ।’ ” ਉਹ ਚਲੇ ਗਏ ਅਤੇ ਬਨ-ਹਦਦ ਦਾ ਜਵਾਬ ਵਾਪਸ ਲੈ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.