1 ਰਾਜਿਆਂ 21

ਉਹਨਾਂ ਨੇ ਵਰਤ ਦਾ ਐਲਾਨ ਕੀਤਾ ਅਤੇ ਨਾਬੋਥ ਨੂੰ ਲੋਕਾਂ ਵਿੱਚ ਇੱਕ ਪ੍ਰਮੁੱਖ ਸਥਾਨ ਉੱਤੇ ਬਿਠਾਇਆ।

1 Kings 21:12 (UKJV) They proclaimed a fast, and set Naboth on high among the people.

10ਤਾਂ ਸ਼ੈਤਾਨ ਦੇ ਪੁੱਤਰਾਂ ਵਿੱਚੋਂ ਦੋ ਮਨੁੱਖਾਂ ਨੂੰ ਉਸ ਦੇ ਸਾਹਮਣੇ ਬਿਠਾਓ। ਉਹ ਗਵਾਹੀ ਦੇਣ ਕਿ ਤੂੰ ਪਰਮੇਸ਼ਵਰ ਅਤੇ ਪਾਤਸ਼ਾਹ ਨੂੰ ਦੁਰਬਚਨ ਬੋਲਿਆ ਹੈ ਤਾਂ ਉਹ ਉਸ ਨੂੰ ਬਾਹਰ ਲੈ ਜਾ ਕੇ ਪਥਰਾਓ ਕਰਨ ਕਿ ਉਹ ਮਰ ਜਾਵੇ।”

11ਸੋ ਨਾਬੋਥ ਦੇ ਸ਼ਹਿਰ ਵਿੱਚ ਰਹਿਣ ਵਾਲੇ ਬਜ਼ੁਰਗਾਂ ਅਤੇ ਪਤਵੰਤਿਆਂ ਨੇ ਉਹੀ ਕੀਤਾ ਜਿਵੇਂ ਈਜ਼ੇਬੇਲ ਨੇ ਉਹਨਾਂ ਨੂੰ ਚਿੱਠੀਆਂ ਵਿੱਚ ਲਿਖੀਆ ਸੀ।

12ਉਹਨਾਂ ਨੇ ਵਰਤ ਦਾ ਐਲਾਨ ਕੀਤਾ ਅਤੇ ਨਾਬੋਥ ਨੂੰ ਲੋਕਾਂ ਵਿੱਚ ਇੱਕ ਪ੍ਰਮੁੱਖ ਸਥਾਨ ਉੱਤੇ ਬਿਠਾਇਆ।

13ਤਦ ਦੋ ਦੁਸ਼ਟ ਮਨੁੱਖ ਆਏ ਅਤੇ ਉਹ ਦੇ ਸਾਹਮਣੇ ਬੈਠ ਗਏ ਅਤੇ ਲੋਕਾਂ ਦੇ ਸਾਹਮਣੇ ਨਾਬੋਥ ਉੱਤੇ ਦੋਸ਼ ਲਾਏ ਅਤੇ ਕਿਹਾ, “ਨਾਬੋਥ ਨੇ ਪਰਮੇਸ਼ਵਰ ਅਤੇ ਰਾਜੇ ਦੋਹਾਂ ਨੂੰ ਸਰਾਪ ਦਿੱਤਾ ਹੈ।” ਇਸ ਲਈ ਉਹ ਉਸਨੂੰ ਸ਼ਹਿਰ ਤੋਂ ਬਾਹਰ ਲੈ ਗਏ ਅਤੇ ਉਸਨੂੰ ਪੱਥਰ ਮਾਰ ਕੇ ਮਾਰ ਦਿੱਤਾ।

14ਤਦ ਉਹਨਾਂ ਨੇ ਈਜ਼ੇਬੇਲ ਨੂੰ ਸੁਨੇਹਾ ਭੇਜਿਆ ਕਿ ਨਾਬੋਥ ਨੂੰ ਪੱਥਰਾਂ ਨਾਲ ਮਾਰਿਆ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.