1 ਰਾਜਿਆਂ 21

ਤਦ ਦੋ ਦੁਸ਼ਟ ਮਨੁੱਖ ਆਏ ਅਤੇ ਉਹ ਦੇ ਸਾਹਮਣੇ ਬੈਠ ਗਏ ਅਤੇ ਲੋਕਾਂ ਦੇ ਸਾਹਮਣੇ ਨਾਬੋਥ ਉੱਤੇ ਦੋਸ਼ ਲਾਏ ਅਤੇ ਕਿਹਾ, “ਨਾਬੋਥ ਨੇ ਪਰਮੇਸ਼ਵਰ ਅਤੇ ਰਾਜੇ ਦੋਹਾਂ ਨੂੰ ਸਰਾਪ ਦਿੱਤਾ ਹੈ।” ਇਸ ਲਈ ਉਹ ਉਸਨੂੰ ਸ਼ਹਿਰ ਤੋਂ ਬਾਹਰ ਲੈ ਗਏ ਅਤੇ ਉਸਨੂੰ ਪੱਥਰ ਮਾਰ ਕੇ ਮਾਰ ਦਿੱਤਾ।

1 Kings 21:13 (UKJV) And there came in two men, children of Belial, and sat before him: and the men of Belial witnessed against him, even against Naboth, in the presence of the people, saying, Naboth did blaspheme God and the king. Then they carried him forth out of the city, and stoned him with stones, that he died.

11ਸੋ ਨਾਬੋਥ ਦੇ ਸ਼ਹਿਰ ਵਿੱਚ ਰਹਿਣ ਵਾਲੇ ਬਜ਼ੁਰਗਾਂ ਅਤੇ ਪਤਵੰਤਿਆਂ ਨੇ ਉਹੀ ਕੀਤਾ ਜਿਵੇਂ ਈਜ਼ੇਬੇਲ ਨੇ ਉਹਨਾਂ ਨੂੰ ਚਿੱਠੀਆਂ ਵਿੱਚ ਲਿਖੀਆ ਸੀ।

12ਉਹਨਾਂ ਨੇ ਵਰਤ ਦਾ ਐਲਾਨ ਕੀਤਾ ਅਤੇ ਨਾਬੋਥ ਨੂੰ ਲੋਕਾਂ ਵਿੱਚ ਇੱਕ ਪ੍ਰਮੁੱਖ ਸਥਾਨ ਉੱਤੇ ਬਿਠਾਇਆ।

13ਤਦ ਦੋ ਦੁਸ਼ਟ ਮਨੁੱਖ ਆਏ ਅਤੇ ਉਹ ਦੇ ਸਾਹਮਣੇ ਬੈਠ ਗਏ ਅਤੇ ਲੋਕਾਂ ਦੇ ਸਾਹਮਣੇ ਨਾਬੋਥ ਉੱਤੇ ਦੋਸ਼ ਲਾਏ ਅਤੇ ਕਿਹਾ, “ਨਾਬੋਥ ਨੇ ਪਰਮੇਸ਼ਵਰ ਅਤੇ ਰਾਜੇ ਦੋਹਾਂ ਨੂੰ ਸਰਾਪ ਦਿੱਤਾ ਹੈ।” ਇਸ ਲਈ ਉਹ ਉਸਨੂੰ ਸ਼ਹਿਰ ਤੋਂ ਬਾਹਰ ਲੈ ਗਏ ਅਤੇ ਉਸਨੂੰ ਪੱਥਰ ਮਾਰ ਕੇ ਮਾਰ ਦਿੱਤਾ।

14ਤਦ ਉਹਨਾਂ ਨੇ ਈਜ਼ੇਬੇਲ ਨੂੰ ਸੁਨੇਹਾ ਭੇਜਿਆ ਕਿ ਨਾਬੋਥ ਨੂੰ ਪੱਥਰਾਂ ਨਾਲ ਮਾਰਿਆ ਗਿਆ ਹੈ।

15ਜਿਵੇਂ ਹੀ ਈਜ਼ੇਬੇਲ ਨੇ ਸੁਣਿਆ ਕਿ ਨਾਬੋਥ ਨੂੰ ਪੱਥਰਾਂ ਨਾਲ ਮਾਰਿਆ ਗਿਆ ਹੈ, ਉਸਨੇ ਅਹਾਬ ਨੂੰ ਕਿਹਾ, “ਉੱਠ ਅਤੇ ਯਿਜ਼ਰਏਲੀ ਨਾਬੋਥ ਦੇ ਅੰਗੂਰੀ ਬਾਗ਼ ਉੱਤੇ ਕਬਜ਼ਾ ਕਰ ਜੋ ਉਸ ਨੇ ਤੈਨੂੰ ਵੇਚਣ ਤੋਂ ਇਨਕਾਰ ਕੀਤਾ ਸੀ। ਉਹ ਹੁਣ ਜ਼ਿੰਦਾ ਨਹੀਂ ਹੈ, ਪਰ ਮਰ ਗਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.