1 ਰਾਜਿਆਂ 3

ਮੇਰੇ ਬੱਚੇ ਦੇ ਜਨਮ ਤੋਂ ਤੀਜੇ ਦਿਨ ਇਸ ਔਰਤ ਦੇ ਵੀ ਇੱਕ ਬੱਚਾ ਹੋਇਆ। ਅਸੀਂ ਇਕੱਲੀਆਂ ਸੀ; ਘਰ ਵਿੱਚ ਸਾਡੇ ਦੋਨਾਂ ਤੋਂ ਇਲਾਵਾ ਕੋਈ ਨਹੀਂ ਸੀ।

1 Kings 3:18 (UKJV) And it came to pass the third day after that I was delivered, that this woman was delivered also: and we were together; there was no stranger with us in the house, save we two in the house.

16ਹੁਣ ਦੋ ਵੇਸਵਾਵਾਂ ਰਾਜੇ ਕੋਲ ਆਈਆਂ ਅਤੇ ਉਸ ਦੇ ਅੱਗੇ ਖੜ੍ਹੀਆਂ ਹੋਈਆਂ।

17ਉਹਨਾਂ ਵਿੱਚੋਂ ਇੱਕ ਨੇ ਕਿਹਾ, “ਹੇ ਮੇਰੇ ਮਾਲਕ, ਮੈਨੂੰ ਮਾਫ਼ ਕਰੋ। ਇਹ ਔਰਤ ਅਤੇ ਮੈਂ ਇੱਕੋ ਘਰ ਵਿੱਚ ਰਹਿੰਦੇ ਹਾਂ, ਅਤੇ ਮੇਰੇ ਕੋਲ ਇੱਕ ਬੱਚਾ ਸੀ ਜਦੋਂ ਉਹ ਮੇਰੇ ਨਾਲ ਸੀ।

18ਮੇਰੇ ਬੱਚੇ ਦੇ ਜਨਮ ਤੋਂ ਤੀਜੇ ਦਿਨ ਇਸ ਔਰਤ ਦੇ ਵੀ ਇੱਕ ਬੱਚਾ ਹੋਇਆ। ਅਸੀਂ ਇਕੱਲੀਆਂ ਸੀ; ਘਰ ਵਿੱਚ ਸਾਡੇ ਦੋਨਾਂ ਤੋਂ ਇਲਾਵਾ ਕੋਈ ਨਹੀਂ ਸੀ।

19“ਰਾਤ ਵਿੱਚ ਇਸ ਔਰਤ ਦਾ ਬੱਚਾ ਮਰ ਗਿਆ ਕਿਉਂਕਿ ਇਹ ਉਸ ਉੱਤੇ ਲੇਟ ਗਈ ਸੀ।

20ਤਾਂ ਇਹ ਅੱਧੀ ਰਾਤ ਨੂੰ ਉੱਠੀ ਜਦੋਂ ਮੈਂ ਤੇਰੀ ਦਾਸੀ ਸੁੱਤੀ ਹੋਈ ਸੀ ਮੇਰੇ ਪੁੱਤਰ ਨੂੰ ਮੇਰੇ ਪਾਸਿਓਂ ਲੈ ਲਿਆ। ਉਸਨੇ ਉਸਨੂੰ ਆਪਣੀ ਛਾਤੀ ਨਾਲ ਲਗਾ ਲਿਆ ਅਤੇ ਆਪਣੇ ਮਰੇ ਹੋਏ ਪੁੱਤਰ ਨੂੰ ਮੇਰੀ ਛਾਤੀ ਨਾਲ ਲਗਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.