15ਤਦ ਸ਼ਲੋਮੋਨ ਜਾਗਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਇਹ ਇੱਕ ਸੁਪਨਾ ਸੀ। ਉਹ ਯੇਰੂਸ਼ਲੇਮ ਨੂੰ ਵਾਪਸ ਆਇਆ, ਯਾਹਵੇਹ ਦੇ ਨੇਮ ਦੇ ਸੰਦੂਕ ਦੇ ਅੱਗੇ ਖੜ੍ਹਾ ਹੋਇਆ ਅਤੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਉਸਨੇ ਆਪਣੇ ਸੇਵਕਾਂ ਲਈ ਦਾਵਤ ਦਿੱਤੀ।
16ਹੁਣ ਦੋ ਵੇਸਵਾਵਾਂ ਰਾਜੇ ਕੋਲ ਆਈਆਂ ਅਤੇ ਉਸ ਦੇ ਅੱਗੇ ਖੜ੍ਹੀਆਂ ਹੋਈਆਂ।
17ਉਹਨਾਂ ਵਿੱਚੋਂ ਇੱਕ ਨੇ ਕਿਹਾ, “ਹੇ ਮੇਰੇ ਮਾਲਕ, ਮੈਨੂੰ ਮਾਫ਼ ਕਰੋ। ਇਹ ਔਰਤ ਅਤੇ ਮੈਂ ਇੱਕੋ ਘਰ ਵਿੱਚ ਰਹਿੰਦੇ ਹਾਂ, ਅਤੇ ਮੇਰੇ ਕੋਲ ਇੱਕ ਬੱਚਾ ਸੀ ਜਦੋਂ ਉਹ ਮੇਰੇ ਨਾਲ ਸੀ।
18ਮੇਰੇ ਬੱਚੇ ਦੇ ਜਨਮ ਤੋਂ ਤੀਜੇ ਦਿਨ ਇਸ ਔਰਤ ਦੇ ਵੀ ਇੱਕ ਬੱਚਾ ਹੋਇਆ। ਅਸੀਂ ਇਕੱਲੀਆਂ ਸੀ; ਘਰ ਵਿੱਚ ਸਾਡੇ ਦੋਨਾਂ ਤੋਂ ਇਲਾਵਾ ਕੋਈ ਨਹੀਂ ਸੀ।
19“ਰਾਤ ਵਿੱਚ ਇਸ ਔਰਤ ਦਾ ਬੱਚਾ ਮਰ ਗਿਆ ਕਿਉਂਕਿ ਇਹ ਉਸ ਉੱਤੇ ਲੇਟ ਗਈ ਸੀ।