1 ਰਾਜਿਆਂ 4

ਸ਼ਲੋਮੋਨ ਦਾ ਨਿੱਤ ਦਾ ਪ੍ਰਬੰਧ ਛੇ ਹਜ਼ਾਰ ਛੇ ਕਿੱਲੋ ਮੈਦਾ, ਅਤੇ ਤੇਰ੍ਹਾਂ ਹਜ਼ਾਰ ਦੋ ਸੌ ਕਿੱਲੋ ਆਟਾ।

1 Kings 4:22 (UKJV) And Solomon's provision for one day was thirty measures of fine flour, and threescore measures of meal,

20ਯਹੂਦਾਹ ਅਤੇ ਇਸਰਾਏਲ ਦੇ ਲੋਕ ਸਮੁੰਦਰ ਦੇ ਕੰਢੇ ਦੀ ਰੇਤ ਦੇ ਬਰਾਬਰ ਸਨ। ਉਹ ਖਾਂਦੇ-ਪੀਂਦੇ ਅਤੇ ਅਨੰਦ ਕਰਦੇ ਸਨ।

21ਅਤੇ ਸ਼ਲੋਮੋਨ ਸਾਰੀਆਂ ਪਾਤਸ਼ਾਹੀਆਂ ਉੱਤੇ ਰਾਜ ਕਰਦਾ ਸੀ ਫ਼ਰਾਤ ਦਰਿਆ ਤੋਂ ਲੈ ਕੇ ਫ਼ਲਿਸਤੀਆਂ ਦੇ ਦੇਸ਼ ਤੱਕ ਅਤੇ ਮਿਸਰ ਦੀ ਹੱਦ ਤੱਕ। ਉਹ ਉਸਨੂੰ ਨਜ਼ਰਾਨੇ ਦਿੰਦੇ ਸਨ ਅਤੇ ਸ਼ਲੋਮੋਨ ਦੇ ਜੀਵਨ ਦੇ ਸਾਰੇ ਦਿਨ ਉਸਦੀ ਸੇਵਾ ਕਰਦੇ ਰਹੇ।

22ਸ਼ਲੋਮੋਨ ਦਾ ਨਿੱਤ ਦਾ ਪ੍ਰਬੰਧ ਛੇ ਹਜ਼ਾਰ ਛੇ ਕਿੱਲੋ ਮੈਦਾ, ਅਤੇ ਤੇਰ੍ਹਾਂ ਹਜ਼ਾਰ ਦੋ ਸੌ ਕਿੱਲੋ ਆਟਾ।

23ਦਸ ਮੋਟੇ ਬਲ਼ਦ ਅਤੇ ਚਰਾਈ ਵਿੱਚੋਂ ਵੀਹ ਬਲ਼ਦ ਇੱਕ ਸੌ ਭੇਡਾਂ ਦੇ ਅਤੇ ਉਹਨਾਂ ਤੋਂ ਵੱਧ ਚਿਕਾਰੇ, ਹਿਰਨ, ਹੰਸ ਅਤੇ ਮੋਟੇ-ਮੋਟੇ ਕੁੱਕੜ।

24ਕਿਉਂ ਜੋ ਉਹ ਨੇ ਤਿਫਸਾਹ ਤੋਂ ਲੈ ਕੇ ਗਾਜ਼ਾ ਤੱਕ ਫ਼ਰਾਤ ਦਰਿਆ ਦੇ ਪੱਛਮ ਵੱਲ ਦੇ ਸਾਰੇ ਰਾਜਾਂ ਉੱਤੇ ਰਾਜ ਕਰਦਾ ਸੀ ਅਤੇ ਉਹਨਾਂ ਸਾਰਿਆਂ ਨਾਲ ਜੋ ਉਸ ਦੇ ਆਲੇ-ਦੁਆਲੇ ਸਨ ਸੁਲਾਹ ਰੱਖਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.