12“ਜਿਵੇਂ ਕਿ ਤੂੰ ਇਸ ਮੰਦਰ ਨੂੰ ਬਣਾ ਰਿਹਾ ਹੈ, ਜੇ ਤੂੰ ਮੇਰੇ ਹੁਕਮਾਂ ਦੀ ਪਾਲਣਾ ਕਰੇ, ਮੇਰੇ ਕਾਨੂੰਨਾਂ ਦੀ ਪਾਲਣਾ ਕਰੇ ਅਤੇ ਮੇਰੀ ਸਾਰੀ ਬਿਧੀਆਂ ਨੂੰ ਮੰਨੇ ਅਤੇ ਉਹਨਾਂ ਦੀ ਪਾਲਣਾ ਕਰੇ, ਮੈਂ ਤੇਰੇ ਪਿਤਾ ਦਾਵੀਦ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਤੇਰੇ ਰਾਹੀਂ ਪੂਰਾ ਕਰਾਂਗਾ।
13ਅਤੇ ਮੈਂ ਇਸਰਾਏਲੀਆਂ ਵਿੱਚ ਰਹਾਂਗਾ ਅਤੇ ਆਪਣੀ ਪਰਜਾ ਇਸਰਾਏਲ ਨੂੰ ਨਹੀਂ ਛੱਡਾਂਗਾ।”
14ਇਸ ਲਈ ਸ਼ਲੋਮੋਨ ਨੇ ਮੰਦਰ ਬਣਵਾਇਆ ਅਤੇ ਇਸਨੂੰ ਪੂਰਾ ਕੀਤਾ।
15ਉਸ ਨੇ ਉਸ ਦੀਆਂ ਅੰਦਰਲੀਆਂ ਕੰਧਾਂ ਨੂੰ ਦਿਆਰ ਦੇ ਫੱਟਿਆਂ ਨਾਲ ਕਤਾਰਬੱਧ ਕੀਤਾ, ਹੈਕਲ ਦੇ ਫਰਸ਼ ਤੋਂ ਲੈ ਕੇ ਛੱਤ ਤੱਕ ਲੱਕੜ ਲਾ ਦਿੱਤੀ ਅਤੇ ਹੈਕਲ ਦੇ ਫਰਸ਼ ਨੂੰ ਚੀਲ ਦੀਆਂ ਤੱਖ਼ਤੀਆ ਨਾਲ ਢੱਕ ਦਿੱਤਾ।
16ਉਸ ਨੇ ਹੈਕਲ ਦੇ ਪਿਛਲੇ ਪਾਸੇ ਫਰਸ਼ ਤੋਂ ਲੈ ਕੇ ਛੱਤ ਤੱਕ ਦਿਆਰ ਦੇ ਫੱਟਿਆਂ ਨਾਲ ਵੀਹ ਹੱਥਾਂ ਨੂੰ ਵੰਡਿਆ ਤਾਂ ਜੋ ਹੈਕਲ ਦੇ ਅੰਦਰ ਇੱਕ ਅੰਦਰੂਨੀ ਅਸਥਾਨ, ਅੱਤ ਪਵਿੱਤਰ ਸਥਾਨ ਬਣਾਇਆ ਜਾ ਸਕੇ।