25ਦੂਸਰਾ ਕਰੂਬੀ ਵੀ ਦਸ ਹੱਥ ਨਾਪਿਆ ਕਿਉਂ ਜੋ ਦੋਵੇਂ ਕਰੂਬੀ ਮਿਣਤੀ ਅਤੇ ਆਕਾਰ ਵਿੱਚ ਇੱਕੋ ਜਿਹੇ ਸਨ।
26ਹਰੇਕ ਕਰੂਬੀ ਦੀ ਉਚਾਈ ਦਸ ਹੱਥ ਸੀ।
27ਉਸ ਨੇ ਕਰੂਬੀਆਂ ਨੂੰ ਹੈਕਲ ਦੇ ਅੰਦਰਲੇ ਕਮਰੇ ਵਿੱਚ ਰੱਖਿਆ ਅਤੇ ਉਹਨਾਂ ਦੇ ਖੰਭ ਫੈਲਾਏ ਹੋਏ ਸਨ। ਇੱਕ ਕਰੂਬੀ ਦਾ ਖੰਭ ਇੱਕ ਕੰਧ ਨੂੰ ਛੂਹਦਾ ਸੀ, ਜਦੋਂ ਕਿ ਦੂਸਰੇ ਦਾ ਖੰਭ ਦੂਸਰੀ ਕੰਧ ਨੂੰ ਛੂਹਦਾ ਸੀ, ਅਤੇ ਉਹਨਾਂ ਦੇ ਖੰਭ ਕਮਰੇ ਦੇ ਵਿਚਕਾਰ ਇੱਕ ਦੂਸਰੇ ਨੂੰ ਛੂਹਦੇ ਸਨ।
28ਉਸ ਨੇ ਕਰੂਬੀਆਂ ਨੂੰ ਸੋਨੇ ਨਾਲ ਮੜ੍ਹ ਦਿੱਤਾ।
29ਹੈਕਲ ਦੇ ਆਲੇ-ਦੁਆਲੇ ਦੀਆਂ ਕੰਧਾਂ ਉੱਤੇ, ਅੰਦਰਲੇ ਅਤੇ ਬਾਹਰਲੇ ਕਮਰਿਆਂ ਵਿੱਚ, ਉਸ ਨੇ ਕਰੂਬੀ, ਖਜ਼ੂਰ ਦੇ ਰੁੱਖ ਅਤੇ ਖੁੱਲ੍ਹੇ ਫੁੱਲ ਉੱਕਰੇ ਹੋਏ ਸਨ।