1 ਰਾਜਿਆਂ 6

ਹੈਕਲ ਦੇ ਆਲੇ-ਦੁਆਲੇ ਦੀਆਂ ਕੰਧਾਂ ਉੱਤੇ, ਅੰਦਰਲੇ ਅਤੇ ਬਾਹਰਲੇ ਕਮਰਿਆਂ ਵਿੱਚ, ਉਸ ਨੇ ਕਰੂਬੀ, ਖਜ਼ੂਰ ਦੇ ਰੁੱਖ ਅਤੇ ਖੁੱਲ੍ਹੇ ਫੁੱਲ ਉੱਕਰੇ ਹੋਏ ਸਨ।

1 Kings 6:29 (UKJV) And he carved all the walls of the house round about with carved figures of cherubims and palm trees and open flowers, within and without.

27ਉਸ ਨੇ ਕਰੂਬੀਆਂ ਨੂੰ ਹੈਕਲ ਦੇ ਅੰਦਰਲੇ ਕਮਰੇ ਵਿੱਚ ਰੱਖਿਆ ਅਤੇ ਉਹਨਾਂ ਦੇ ਖੰਭ ਫੈਲਾਏ ਹੋਏ ਸਨ। ਇੱਕ ਕਰੂਬੀ ਦਾ ਖੰਭ ਇੱਕ ਕੰਧ ਨੂੰ ਛੂਹਦਾ ਸੀ, ਜਦੋਂ ਕਿ ਦੂਸਰੇ ਦਾ ਖੰਭ ਦੂਸਰੀ ਕੰਧ ਨੂੰ ਛੂਹਦਾ ਸੀ, ਅਤੇ ਉਹਨਾਂ ਦੇ ਖੰਭ ਕਮਰੇ ਦੇ ਵਿਚਕਾਰ ਇੱਕ ਦੂਸਰੇ ਨੂੰ ਛੂਹਦੇ ਸਨ।

28ਉਸ ਨੇ ਕਰੂਬੀਆਂ ਨੂੰ ਸੋਨੇ ਨਾਲ ਮੜ੍ਹ ਦਿੱਤਾ।

29ਹੈਕਲ ਦੇ ਆਲੇ-ਦੁਆਲੇ ਦੀਆਂ ਕੰਧਾਂ ਉੱਤੇ, ਅੰਦਰਲੇ ਅਤੇ ਬਾਹਰਲੇ ਕਮਰਿਆਂ ਵਿੱਚ, ਉਸ ਨੇ ਕਰੂਬੀ, ਖਜ਼ੂਰ ਦੇ ਰੁੱਖ ਅਤੇ ਖੁੱਲ੍ਹੇ ਫੁੱਲ ਉੱਕਰੇ ਹੋਏ ਸਨ।

30ਉਸ ਨੇ ਹੈਕਲ ਦੇ ਅੰਦਰਲੇ ਅਤੇ ਬਾਹਰਲੇ ਕਮਰਿਆਂ ਦੇ ਫਰਸ਼ਾਂ ਨੂੰ ਵੀ ਸੋਨੇ ਨਾਲ ਢੱਕਿਆ ਹੋਇਆ ਸੀ।

31ਅੰਦਰਲੇ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਦਰਵਾਜ਼ੇ ਬਣਾਏ, ਜੋ ਪਵਿੱਤਰ ਸਥਾਨ ਦੀ ਚੌੜਾਈ ਦਾ ਪੰਜਵਾਂ ਹਿੱਸਾ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.