23ਅੰਦਰਲੇ ਅਸਥਾਨ ਲਈ ਉਸ ਨੇ ਜ਼ੈਤੂਨ ਦੀ ਲੱਕੜ ਤੋਂ ਕਰੂਬੀਆਂ ਦਾ ਇੱਕ ਜੋੜਾ ਬਣਾਇਆ, ਹਰੇਕ ਦਸ ਹੱਥ ਉੱਚਾ ਸੀ।
24ਪਹਿਲੇ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਸੀ ਅਤੇ ਦੂਸਰਾ ਖੰਭ ਪੰਜ ਹੱਥ ਲੰਮਾ ਸੀ ਖੰਭ ਦੇ ਸਿਰੇ ਤੋਂ ਖੰਭ ਦੇ ਦੂਸਰੇ ਸਿਰੇ ਤੱਕ ਦਸ ਹੱਥ ਸੀ।
25ਦੂਸਰਾ ਕਰੂਬੀ ਵੀ ਦਸ ਹੱਥ ਨਾਪਿਆ ਕਿਉਂ ਜੋ ਦੋਵੇਂ ਕਰੂਬੀ ਮਿਣਤੀ ਅਤੇ ਆਕਾਰ ਵਿੱਚ ਇੱਕੋ ਜਿਹੇ ਸਨ।
26ਹਰੇਕ ਕਰੂਬੀ ਦੀ ਉਚਾਈ ਦਸ ਹੱਥ ਸੀ।
27ਉਸ ਨੇ ਕਰੂਬੀਆਂ ਨੂੰ ਹੈਕਲ ਦੇ ਅੰਦਰਲੇ ਕਮਰੇ ਵਿੱਚ ਰੱਖਿਆ ਅਤੇ ਉਹਨਾਂ ਦੇ ਖੰਭ ਫੈਲਾਏ ਹੋਏ ਸਨ। ਇੱਕ ਕਰੂਬੀ ਦਾ ਖੰਭ ਇੱਕ ਕੰਧ ਨੂੰ ਛੂਹਦਾ ਸੀ, ਜਦੋਂ ਕਿ ਦੂਸਰੇ ਦਾ ਖੰਭ ਦੂਸਰੀ ਕੰਧ ਨੂੰ ਛੂਹਦਾ ਸੀ, ਅਤੇ ਉਹਨਾਂ ਦੇ ਖੰਭ ਕਮਰੇ ਦੇ ਵਿਚਕਾਰ ਇੱਕ ਦੂਸਰੇ ਨੂੰ ਛੂਹਦੇ ਸਨ।