21ਸ਼ਲੋਮੋਨ ਨੇ ਹੈਕਲ ਦੇ ਅੰਦਰਲੇ ਹਿੱਸੇ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਅੰਦਰਲੇ ਅਸਥਾਨ ਦੇ ਸਾਹਮਣੇ ਸੋਨੇ ਦੀਆਂ ਜ਼ੰਜੀਰਾਂ ਲਾਈਆਂ ਅਤੇ ਉਹਨਾਂ ਉੱਤੇ ਸੋਨਾ ਚੜ੍ਹਾਇਆ।
22ਸੋ ਉਸ ਨੇ ਸਾਰੇ ਅੰਦਰਲੇ ਹਿੱਸੇ ਨੂੰ ਸੋਨੇ ਨਾਲ ਮੜ੍ਹ ਦਿੱਤਾ। ਉਸਨੇ ਅੰਦਰਲੇ ਪਵਿੱਤਰ ਸਥਾਨ ਦੀ ਜਗਵੇਦੀ ਨੂੰ ਵੀ ਸੋਨੇ ਨਾਲ ਮੜ੍ਹ ਦਿੱਤਾ।
23ਅੰਦਰਲੇ ਅਸਥਾਨ ਲਈ ਉਸ ਨੇ ਜ਼ੈਤੂਨ ਦੀ ਲੱਕੜ ਤੋਂ ਕਰੂਬੀਆਂ ਦਾ ਇੱਕ ਜੋੜਾ ਬਣਾਇਆ, ਹਰੇਕ ਦਸ ਹੱਥ ਉੱਚਾ ਸੀ।
24ਪਹਿਲੇ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਸੀ ਅਤੇ ਦੂਸਰਾ ਖੰਭ ਪੰਜ ਹੱਥ ਲੰਮਾ ਸੀ ਖੰਭ ਦੇ ਸਿਰੇ ਤੋਂ ਖੰਭ ਦੇ ਦੂਸਰੇ ਸਿਰੇ ਤੱਕ ਦਸ ਹੱਥ ਸੀ।
25ਦੂਸਰਾ ਕਰੂਬੀ ਵੀ ਦਸ ਹੱਥ ਨਾਪਿਆ ਕਿਉਂ ਜੋ ਦੋਵੇਂ ਕਰੂਬੀ ਮਿਣਤੀ ਅਤੇ ਆਕਾਰ ਵਿੱਚ ਇੱਕੋ ਜਿਹੇ ਸਨ।