1 ਰਾਜਿਆਂ 6

ਸ਼ਲੋਮੋਨ ਨੇ ਹੈਕਲ ਦੇ ਅੰਦਰਲੇ ਹਿੱਸੇ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਅੰਦਰਲੇ ਅਸਥਾਨ ਦੇ ਸਾਹਮਣੇ ਸੋਨੇ ਦੀਆਂ ਜ਼ੰਜੀਰਾਂ ਲਾਈਆਂ ਅਤੇ ਉਹਨਾਂ ਉੱਤੇ ਸੋਨਾ ਚੜ੍ਹਾਇਆ।

1 Kings 6:21 (UKJV) So Solomon overlaid the house within with pure gold: and he made a partition by the chains of gold before the oracle; and he overlaid it with gold.

19ਉਸ ਨੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਉੱਥੇ ਰੱਖਣ ਲਈ ਹੈਕਲ ਦਾ ਅੰਦਰਲਾ ਅਸਥਾਨ ਤਿਆਰ ਕੀਤਾ।

20ਅੰਦਰਲਾ ਪਵਿੱਤਰ ਅਸਥਾਨ ਵੀਹ ਹੱਥ ਲੰਮਾ, ਵੀਹ ਹੱਥ ਚੌੜਾ ਅਤੇ ਵੀਹ ਹੱਥ ਉੱਚਾ ਸੀ। ਉਸ ਨੇ ਅੰਦਰ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ, ਅਤੇ ਉਸ ਨੇ ਦਿਆਰ ਦੀ ਜਗਵੇਦੀ ਨੂੰ ਵੀ ਮੜ੍ਹਿਆ।

21ਸ਼ਲੋਮੋਨ ਨੇ ਹੈਕਲ ਦੇ ਅੰਦਰਲੇ ਹਿੱਸੇ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਅੰਦਰਲੇ ਅਸਥਾਨ ਦੇ ਸਾਹਮਣੇ ਸੋਨੇ ਦੀਆਂ ਜ਼ੰਜੀਰਾਂ ਲਾਈਆਂ ਅਤੇ ਉਹਨਾਂ ਉੱਤੇ ਸੋਨਾ ਚੜ੍ਹਾਇਆ।

22ਸੋ ਉਸ ਨੇ ਸਾਰੇ ਅੰਦਰਲੇ ਹਿੱਸੇ ਨੂੰ ਸੋਨੇ ਨਾਲ ਮੜ੍ਹ ਦਿੱਤਾ। ਉਸਨੇ ਅੰਦਰਲੇ ਪਵਿੱਤਰ ਸਥਾਨ ਦੀ ਜਗਵੇਦੀ ਨੂੰ ਵੀ ਸੋਨੇ ਨਾਲ ਮੜ੍ਹ ਦਿੱਤਾ।

23ਅੰਦਰਲੇ ਅਸਥਾਨ ਲਈ ਉਸ ਨੇ ਜ਼ੈਤੂਨ ਦੀ ਲੱਕੜ ਤੋਂ ਕਰੂਬੀਆਂ ਦਾ ਇੱਕ ਜੋੜਾ ਬਣਾਇਆ, ਹਰੇਕ ਦਸ ਹੱਥ ਉੱਚਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.