17ਇਸ ਕਮਰੇ ਦੇ ਸਾਹਮਣੇ ਮੁੱਖ ਹਾਲ ਚਾਲੀ ਹੱਥ ਲੰਬਾ ਸੀ।
18ਹੈਕਲ ਦਾ ਅੰਦਰਲਾ ਹਿੱਸਾ ਦਿਆਰ ਦਾ ਸੀ, ਜੋ ਲੁਕਿਆਂ ਅਤੇ ਖੁੱਲ੍ਹੇ ਫੁੱਲਾਂ ਨਾਲ ਉੱਕਰਿਆ ਹੋਇਆ ਸੀ। ਸਭ ਕੁਝ ਦਿਆਰ ਦੀ ਲੱਕੜ ਦਾ ਸੀ, ਕੋਈ ਪੱਥਰ ਦਿਸਦਾ ਨਹੀਂ ਸੀ।
19ਉਸ ਨੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਉੱਥੇ ਰੱਖਣ ਲਈ ਹੈਕਲ ਦਾ ਅੰਦਰਲਾ ਅਸਥਾਨ ਤਿਆਰ ਕੀਤਾ।
20ਅੰਦਰਲਾ ਪਵਿੱਤਰ ਅਸਥਾਨ ਵੀਹ ਹੱਥ ਲੰਮਾ, ਵੀਹ ਹੱਥ ਚੌੜਾ ਅਤੇ ਵੀਹ ਹੱਥ ਉੱਚਾ ਸੀ। ਉਸ ਨੇ ਅੰਦਰ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ, ਅਤੇ ਉਸ ਨੇ ਦਿਆਰ ਦੀ ਜਗਵੇਦੀ ਨੂੰ ਵੀ ਮੜ੍ਹਿਆ।
21ਸ਼ਲੋਮੋਨ ਨੇ ਹੈਕਲ ਦੇ ਅੰਦਰਲੇ ਹਿੱਸੇ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਅੰਦਰਲੇ ਅਸਥਾਨ ਦੇ ਸਾਹਮਣੇ ਸੋਨੇ ਦੀਆਂ ਜ਼ੰਜੀਰਾਂ ਲਾਈਆਂ ਅਤੇ ਉਹਨਾਂ ਉੱਤੇ ਸੋਨਾ ਚੜ੍ਹਾਇਆ।