1 ਰਾਜਿਆਂ 6

ਅੰਦਰਲਾ ਪਵਿੱਤਰ ਅਸਥਾਨ ਵੀਹ ਹੱਥ ਲੰਮਾ, ਵੀਹ ਹੱਥ ਚੌੜਾ ਅਤੇ ਵੀਹ ਹੱਥ ਉੱਚਾ ਸੀ। ਉਸ ਨੇ ਅੰਦਰ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ, ਅਤੇ ਉਸ ਨੇ ਦਿਆਰ ਦੀ ਜਗਵੇਦੀ ਨੂੰ ਵੀ ਮੜ੍ਹਿਆ।

1 Kings 6:20 (UKJV) And the oracle in the front part was twenty cubits in length, and twenty cubits in breadth, and twenty cubits in the height thereof: and he overlaid it with pure gold; and so covered the altar which was of cedar.

18ਹੈਕਲ ਦਾ ਅੰਦਰਲਾ ਹਿੱਸਾ ਦਿਆਰ ਦਾ ਸੀ, ਜੋ ਲੁਕਿਆਂ ਅਤੇ ਖੁੱਲ੍ਹੇ ਫੁੱਲਾਂ ਨਾਲ ਉੱਕਰਿਆ ਹੋਇਆ ਸੀ। ਸਭ ਕੁਝ ਦਿਆਰ ਦੀ ਲੱਕੜ ਦਾ ਸੀ, ਕੋਈ ਪੱਥਰ ਦਿਸਦਾ ਨਹੀਂ ਸੀ।

19ਉਸ ਨੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਉੱਥੇ ਰੱਖਣ ਲਈ ਹੈਕਲ ਦਾ ਅੰਦਰਲਾ ਅਸਥਾਨ ਤਿਆਰ ਕੀਤਾ।

20ਅੰਦਰਲਾ ਪਵਿੱਤਰ ਅਸਥਾਨ ਵੀਹ ਹੱਥ ਲੰਮਾ, ਵੀਹ ਹੱਥ ਚੌੜਾ ਅਤੇ ਵੀਹ ਹੱਥ ਉੱਚਾ ਸੀ। ਉਸ ਨੇ ਅੰਦਰ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ, ਅਤੇ ਉਸ ਨੇ ਦਿਆਰ ਦੀ ਜਗਵੇਦੀ ਨੂੰ ਵੀ ਮੜ੍ਹਿਆ।

21ਸ਼ਲੋਮੋਨ ਨੇ ਹੈਕਲ ਦੇ ਅੰਦਰਲੇ ਹਿੱਸੇ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਅੰਦਰਲੇ ਅਸਥਾਨ ਦੇ ਸਾਹਮਣੇ ਸੋਨੇ ਦੀਆਂ ਜ਼ੰਜੀਰਾਂ ਲਾਈਆਂ ਅਤੇ ਉਹਨਾਂ ਉੱਤੇ ਸੋਨਾ ਚੜ੍ਹਾਇਆ।

22ਸੋ ਉਸ ਨੇ ਸਾਰੇ ਅੰਦਰਲੇ ਹਿੱਸੇ ਨੂੰ ਸੋਨੇ ਨਾਲ ਮੜ੍ਹ ਦਿੱਤਾ। ਉਸਨੇ ਅੰਦਰਲੇ ਪਵਿੱਤਰ ਸਥਾਨ ਦੀ ਜਗਵੇਦੀ ਨੂੰ ਵੀ ਸੋਨੇ ਨਾਲ ਮੜ੍ਹ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.