1 ਰਾਜਿਆਂ 6

ਹੈਕਲ ਦਾ ਅੰਦਰਲਾ ਹਿੱਸਾ ਦਿਆਰ ਦਾ ਸੀ, ਜੋ ਲੁਕਿਆਂ ਅਤੇ ਖੁੱਲ੍ਹੇ ਫੁੱਲਾਂ ਨਾਲ ਉੱਕਰਿਆ ਹੋਇਆ ਸੀ। ਸਭ ਕੁਝ ਦਿਆਰ ਦੀ ਲੱਕੜ ਦਾ ਸੀ, ਕੋਈ ਪੱਥਰ ਦਿਸਦਾ ਨਹੀਂ ਸੀ।

1 Kings 6:18 (UKJV) And the cedar of the house within was carved with knops and open flowers: all was cedar; there was no stone seen.

16ਉਸ ਨੇ ਹੈਕਲ ਦੇ ਪਿਛਲੇ ਪਾਸੇ ਫਰਸ਼ ਤੋਂ ਲੈ ਕੇ ਛੱਤ ਤੱਕ ਦਿਆਰ ਦੇ ਫੱਟਿਆਂ ਨਾਲ ਵੀਹ ਹੱਥਾਂ ਨੂੰ ਵੰਡਿਆ ਤਾਂ ਜੋ ਹੈਕਲ ਦੇ ਅੰਦਰ ਇੱਕ ਅੰਦਰੂਨੀ ਅਸਥਾਨ, ਅੱਤ ਪਵਿੱਤਰ ਸਥਾਨ ਬਣਾਇਆ ਜਾ ਸਕੇ।

17ਇਸ ਕਮਰੇ ਦੇ ਸਾਹਮਣੇ ਮੁੱਖ ਹਾਲ ਚਾਲੀ ਹੱਥ ਲੰਬਾ ਸੀ।

18ਹੈਕਲ ਦਾ ਅੰਦਰਲਾ ਹਿੱਸਾ ਦਿਆਰ ਦਾ ਸੀ, ਜੋ ਲੁਕਿਆਂ ਅਤੇ ਖੁੱਲ੍ਹੇ ਫੁੱਲਾਂ ਨਾਲ ਉੱਕਰਿਆ ਹੋਇਆ ਸੀ। ਸਭ ਕੁਝ ਦਿਆਰ ਦੀ ਲੱਕੜ ਦਾ ਸੀ, ਕੋਈ ਪੱਥਰ ਦਿਸਦਾ ਨਹੀਂ ਸੀ।

19ਉਸ ਨੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਉੱਥੇ ਰੱਖਣ ਲਈ ਹੈਕਲ ਦਾ ਅੰਦਰਲਾ ਅਸਥਾਨ ਤਿਆਰ ਕੀਤਾ।

20ਅੰਦਰਲਾ ਪਵਿੱਤਰ ਅਸਥਾਨ ਵੀਹ ਹੱਥ ਲੰਮਾ, ਵੀਹ ਹੱਥ ਚੌੜਾ ਅਤੇ ਵੀਹ ਹੱਥ ਉੱਚਾ ਸੀ। ਉਸ ਨੇ ਅੰਦਰ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ, ਅਤੇ ਉਸ ਨੇ ਦਿਆਰ ਦੀ ਜਗਵੇਦੀ ਨੂੰ ਵੀ ਮੜ੍ਹਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.