1 ਰਾਜਿਆਂ 6

ਪਹਿਲੇ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਸੀ ਅਤੇ ਦੂਸਰਾ ਖੰਭ ਪੰਜ ਹੱਥ ਲੰਮਾ ਸੀ ਖੰਭ ਦੇ ਸਿਰੇ ਤੋਂ ਖੰਭ ਦੇ ਦੂਸਰੇ ਸਿਰੇ ਤੱਕ ਦਸ ਹੱਥ ਸੀ।

1 Kings 6:24 (UKJV) And five cubits was the one wing of the cherub, and five cubits the other wing of the cherub: from the uttermost part of the one wing unto the uttermost part of the other were ten cubits.

22ਸੋ ਉਸ ਨੇ ਸਾਰੇ ਅੰਦਰਲੇ ਹਿੱਸੇ ਨੂੰ ਸੋਨੇ ਨਾਲ ਮੜ੍ਹ ਦਿੱਤਾ। ਉਸਨੇ ਅੰਦਰਲੇ ਪਵਿੱਤਰ ਸਥਾਨ ਦੀ ਜਗਵੇਦੀ ਨੂੰ ਵੀ ਸੋਨੇ ਨਾਲ ਮੜ੍ਹ ਦਿੱਤਾ।

23ਅੰਦਰਲੇ ਅਸਥਾਨ ਲਈ ਉਸ ਨੇ ਜ਼ੈਤੂਨ ਦੀ ਲੱਕੜ ਤੋਂ ਕਰੂਬੀਆਂ ਦਾ ਇੱਕ ਜੋੜਾ ਬਣਾਇਆ, ਹਰੇਕ ਦਸ ਹੱਥ ਉੱਚਾ ਸੀ।

24ਪਹਿਲੇ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਸੀ ਅਤੇ ਦੂਸਰਾ ਖੰਭ ਪੰਜ ਹੱਥ ਲੰਮਾ ਸੀ ਖੰਭ ਦੇ ਸਿਰੇ ਤੋਂ ਖੰਭ ਦੇ ਦੂਸਰੇ ਸਿਰੇ ਤੱਕ ਦਸ ਹੱਥ ਸੀ।

25ਦੂਸਰਾ ਕਰੂਬੀ ਵੀ ਦਸ ਹੱਥ ਨਾਪਿਆ ਕਿਉਂ ਜੋ ਦੋਵੇਂ ਕਰੂਬੀ ਮਿਣਤੀ ਅਤੇ ਆਕਾਰ ਵਿੱਚ ਇੱਕੋ ਜਿਹੇ ਸਨ।

26ਹਰੇਕ ਕਰੂਬੀ ਦੀ ਉਚਾਈ ਦਸ ਹੱਥ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.