33ਇਸੇ ਤਰ੍ਹਾਂ, ਮੁੱਖ ਹੈਕਲ ਦੇ ਪ੍ਰਵੇਸ਼ ਦੁਆਰ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਦਰਵਾਜ਼ੇ ਦੀ ਚੁਗਾਠ ਬਣਾਈ ਜੋ ਹਾਲ ਦੀ ਚੌੜਾਈ ਦੇ ਇੱਕ ਚੌਥਾਈ ਸਨ।
34ਉਸ ਦੇ ਦੋਵੇਂ ਬੂਹੇ ਚੀਲ ਦੀ ਲੱਕੜ ਦੇ ਸਨ, ਇੱਕ ਬੂਹੇ ਦੇ ਦੋ-ਦੋ ਫੱਟ ਜੋ ਮੋੜੇ ਜਾਂਦੇ ਸਨ।
35ਉਸ ਨੇ ਉਹਨਾਂ ਉੱਤੇ ਕਰੂਬੀਆਂ, ਖਜ਼ੂਰਾਂ ਦੇ ਰੁੱਖਾਂ ਅਤੇ ਖੁੱਲ੍ਹੇ ਫੁੱਲਾਂ ਦੀਆਂ ਮੂਰਤਾਂ ਉੱਕਰੀਆਂ ਅਤੇ ਉਹਨਾਂ ਸਭਨਾਂ ਉੱਤੇ ਸਮਾਨ ਰੂਪ ਵਿੱਚ ਸੋਨੇ ਨਾਲ ਮੜ੍ਹਿਆ।
36ਅਤੇ ਉਸ ਨੇ ਅੰਦਰਲੇ ਵਿਹੜੇ ਨੂੰ ਤਿੰਨ ਸਿਰੇ ਵਾਲੇ ਪੱਥਰ ਦੇ ਅਤੇ ਇੱਕ ਸਿਰੇ ਦੇ ਦਿਆਰ ਦੇ ਸ਼ਤੀਰਾਂ ਦਾ ਬਣਾਇਆ।
37ਯਾਹਵੇਹ ਦੇ ਮੰਦਰ ਦੀ ਨੀਂਹ ਚੌਥੇ ਸਾਲ, ਜ਼ੀਵ ਦੇ ਮਹੀਨੇ ਵਿੱਚ ਰੱਖੀ ਗਈ ਸੀ।