1 ਰਾਜਿਆਂ 7

ਉਸ ਨੇ ਹੈਕਲ ਦੇ ਦਰਵਾਜ਼ੇ ਉੱਤੇ ਥੰਮ੍ਹਾਂ ਨੂੰ ਖੜ੍ਹਾ ਕੀਤਾ। ਦੱਖਣ ਵੱਲ ਦੇ ਥੰਮ੍ਹ ਦਾ ਨਾਮ ਉਸ ਨੇ ਯਾਕੀਨ ਅਤੇ ਉੱਤਰ ਵੱਲ ਇੱਕ ਦਾ ਨਾਮ ਬੋਅਜ਼ ਰੱਖਿਆ

1 Kings 7:21 (UKJV) And he set up the pillars in the porch of the temple: and he set up the right pillar, and called the name thereof Jachin: and he set up the left pillar, and called the name thereof Boaz.

19ਉਹ ਮੁਕਟ ਜਿਹੜੇ ਥੰਮ੍ਹਾਂ ਦੇ ਸਿਰਾਂ ਉੱਤੇ ਦਲਾਨ ਵਿੱਚ ਸਨ ਚਾਰ ਹੱਥ ਤੱਕ ਸੋਸਨੀ ਕੰਮ ਦੇ ਸਨ।

20ਉਹਨਾਂ ਦੋਹਾਂ ਥੰਮ੍ਹਾਂ ਦੇ ਉੱਤੇ ਉਤਾਹਾਂ ਵੀ ਮੁਕਟ ਸਨ ਜੋ ਉਸ ਗੁਲਾਈ ਦੇ ਕੋਲ ਸਨ ਜਿਹੜੀ ਜਾਲੀ ਦੇ ਨਾਲ ਲਗਵੀਂ ਸੀ, ਅਨਾਰ ਬਣੇ ਹੋਏ ਸਨ ਅਰਥਾਤ ਉਸ ਦੂਜੇ ਮੁਕਟ ਉੱਤੇ ਆਲੇ-ਦੁਆਲੇ ਕਤਾਰਾਂ ਵਿੱਚ ਦੋ ਸੌ ਅਨਾਰ ਸਨ।

21ਉਸ ਨੇ ਹੈਕਲ ਦੇ ਦਰਵਾਜ਼ੇ ਉੱਤੇ ਥੰਮ੍ਹਾਂ ਨੂੰ ਖੜ੍ਹਾ ਕੀਤਾ। ਦੱਖਣ ਵੱਲ ਦੇ ਥੰਮ੍ਹ ਦਾ ਨਾਮ ਉਸ ਨੇ ਯਾਕੀਨ ਅਤੇ ਉੱਤਰ ਵੱਲ ਇੱਕ ਦਾ ਨਾਮ ਬੋਅਜ਼ ਰੱਖਿਆ

22ਉੱਪਰ ਥੰਮ੍ਹਾਂ ਦੇ ਸਿਰਾਂ ਉੱਤੇ ਸੋਸਨੀ ਕੰਮ ਸੀ ਅਤੇ ਇਸ ਤਰ੍ਹਾਂ ਥੰਮ੍ਹਾਂ ਦਾ ਕੰਮ ਪੂਰਾ ਹੋ ਗਿਆ।

23ਉਸ ਨੇ ਸਾਗਰੀ ਹੌਦ ਬਣਾਇਆ, ਉਹ ਆਕਾਰ ਵਿੱਚ ਗੋਲ ਸੀ, ਇੱਕ ਕਿਨਾਰੇ ਤੋਂ ਕਿਨਾਰੇ ਤੱਕ ਦਸ ਹੱਥ ਅਤੇ ਉੱਚਾ ਪੰਜ ਹੱਥ ਸੀ। ਇਸਦੇ ਆਲੇ-ਦੁਆਲੇ ਨੂੰ ਮਾਪਣ ਲਈ ਤੀਹ ਹੱਥ ਦੀ ਇੱਕ ਰੱਸੀ ਲੱਗੀ ਹੋਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.