21ਉਸ ਨੇ ਹੈਕਲ ਦੇ ਦਰਵਾਜ਼ੇ ਉੱਤੇ ਥੰਮ੍ਹਾਂ ਨੂੰ ਖੜ੍ਹਾ ਕੀਤਾ। ਦੱਖਣ ਵੱਲ ਦੇ ਥੰਮ੍ਹ ਦਾ ਨਾਮ ਉਸ ਨੇ ਯਾਕੀਨ ਅਤੇ ਉੱਤਰ ਵੱਲ ਇੱਕ ਦਾ ਨਾਮ ਬੋਅਜ਼ ਰੱਖਿਆ
22ਉੱਪਰ ਥੰਮ੍ਹਾਂ ਦੇ ਸਿਰਾਂ ਉੱਤੇ ਸੋਸਨੀ ਕੰਮ ਸੀ ਅਤੇ ਇਸ ਤਰ੍ਹਾਂ ਥੰਮ੍ਹਾਂ ਦਾ ਕੰਮ ਪੂਰਾ ਹੋ ਗਿਆ।
23ਉਸ ਨੇ ਸਾਗਰੀ ਹੌਦ ਬਣਾਇਆ, ਉਹ ਆਕਾਰ ਵਿੱਚ ਗੋਲ ਸੀ, ਇੱਕ ਕਿਨਾਰੇ ਤੋਂ ਕਿਨਾਰੇ ਤੱਕ ਦਸ ਹੱਥ ਅਤੇ ਉੱਚਾ ਪੰਜ ਹੱਥ ਸੀ। ਇਸਦੇ ਆਲੇ-ਦੁਆਲੇ ਨੂੰ ਮਾਪਣ ਲਈ ਤੀਹ ਹੱਥ ਦੀ ਇੱਕ ਰੱਸੀ ਲੱਗੀ ਹੋਈ ਸੀ।
24ਉਸ ਦੇ ਕੰਢੇ ਦੇ ਹੇਠ ਆਲੇ-ਦੁਆਲੇ ਗੋਲੇ ਇੱਕ ਹੱਥ ਵਿੱਚ ਦਸ ਸਨ, ਜਿਹੜੇ ਸਾਗਰੀ ਹੌਦ ਦੇ ਚੁਫ਼ੇਰੇ ਸਨ। ਗੋਲੇ ਦੋ ਕਤਾਰਾਂ ਵਿੱਚ ਸਨ ਅਤੇ ਉਹ ਉਸ ਦੇ ਨਾਲ ਹੀ ਢਾਲ਼ੇ ਹੋਏ ਸਨ।
25ਸਾਗਰੀ ਹੌਦ ਬਾਰਾਂ ਬਲਦਾਂ ਉੱਤੇ ਖੜ੍ਹਾ ਸੀ, ਤਿੰਨ ਦਾ ਮੂੰਹ ਉੱਤਰ ਵੱਲ, ਤਿੰਨ ਦਾ ਮੂੰਹ ਪੱਛਮ ਵੱਲ, ਤਿੰਨ ਦਾ ਮੂੰਹ ਦੱਖਣ ਵੱਲ ਅਤੇ ਤਿੰਨ ਦਾ ਮੂੰਹ ਪੂਰਬ ਵੱਲ ਸੀ। ਸਾਗਰੀ ਹੌਦ ਉਹਨਾਂ ਦੇ ਸਿਖਰ ਉੱਤੇ ਟਿਕਿਆਂ ਹੋਇਆ ਸੀ, ਅਤੇ ਉਹਨਾਂ ਦਾ ਪਿਛਲਾ ਸਥਾਨ ਕੇਂਦਰ ਵੱਲ ਸੀ।