1 ਰਾਜਿਆਂ 7

ਉਸ ਦੀ ਮੋਟਾਈ ਲਗਭਗ ਇੱਕ ਚੱਪਾ ਸੀ ਅਤੇ ਉਹ ਦਾ ਕਿਨਾਰਾ ਕਟੋਰੇ ਦੇ ਕਿਨਾਰੇ ਵਰਗਾ ਸੀ, ਸੋਸਨ ਦੇ ਫੁੱਲ ਵਰਗਾ ਸੀ ਅਤੇ ਉਸ ਵਿੱਚ ਚਾਲੀ ਹਜ਼ਾਰ ਲੀਟਰ ਸਮਾਉਂਦਾ ਸੀ।

1 Kings 7:26 (UKJV) And it was an hand breadth thick, and the brim thereof was wrought like the brim of a cup, with flowers of lilies: it contained two thousand baths.

24ਉਸ ਦੇ ਕੰਢੇ ਦੇ ਹੇਠ ਆਲੇ-ਦੁਆਲੇ ਗੋਲੇ ਇੱਕ ਹੱਥ ਵਿੱਚ ਦਸ ਸਨ, ਜਿਹੜੇ ਸਾਗਰੀ ਹੌਦ ਦੇ ਚੁਫ਼ੇਰੇ ਸਨ। ਗੋਲੇ ਦੋ ਕਤਾਰਾਂ ਵਿੱਚ ਸਨ ਅਤੇ ਉਹ ਉਸ ਦੇ ਨਾਲ ਹੀ ਢਾਲ਼ੇ ਹੋਏ ਸਨ।

25ਸਾਗਰੀ ਹੌਦ ਬਾਰਾਂ ਬਲਦਾਂ ਉੱਤੇ ਖੜ੍ਹਾ ਸੀ, ਤਿੰਨ ਦਾ ਮੂੰਹ ਉੱਤਰ ਵੱਲ, ਤਿੰਨ ਦਾ ਮੂੰਹ ਪੱਛਮ ਵੱਲ, ਤਿੰਨ ਦਾ ਮੂੰਹ ਦੱਖਣ ਵੱਲ ਅਤੇ ਤਿੰਨ ਦਾ ਮੂੰਹ ਪੂਰਬ ਵੱਲ ਸੀ। ਸਾਗਰੀ ਹੌਦ ਉਹਨਾਂ ਦੇ ਸਿਖਰ ਉੱਤੇ ਟਿਕਿਆਂ ਹੋਇਆ ਸੀ, ਅਤੇ ਉਹਨਾਂ ਦਾ ਪਿਛਲਾ ਸਥਾਨ ਕੇਂਦਰ ਵੱਲ ਸੀ।

26ਉਸ ਦੀ ਮੋਟਾਈ ਲਗਭਗ ਇੱਕ ਚੱਪਾ ਸੀ ਅਤੇ ਉਹ ਦਾ ਕਿਨਾਰਾ ਕਟੋਰੇ ਦੇ ਕਿਨਾਰੇ ਵਰਗਾ ਸੀ, ਸੋਸਨ ਦੇ ਫੁੱਲ ਵਰਗਾ ਸੀ ਅਤੇ ਉਸ ਵਿੱਚ ਚਾਲੀ ਹਜ਼ਾਰ ਲੀਟਰ ਸਮਾਉਂਦਾ ਸੀ।

27ਉਸ ਨੇ ਦਸ ਕੁਰਸੀਆਂ ਪਿੱਤਲ ਦੀਆਂ ਬਣਾਈਆਂ। ਉਹਨਾਂ ਵਿੱਚ ਇੱਕ-ਇੱਕ ਕੁਰਸੀ ਦੀ ਲੰਬਾਈ ਚਾਰ ਹੱਥ, ਚੌੜਾਈ ਚਾਰ ਹੱਥ ਅਤੇ ਉਚਿਆਈ ਤਿੰਨ ਹੱਥ ਸੀ।

28ਉਹਨਾਂ ਕੁਰਸੀਆਂ ਦੀ ਬਣਤ ਇਸ ਤਰ੍ਹਾਂ ਸੀ ਕਿ ਉਹਨਾਂ ਦੀਆਂ ਪਟੜੀਆਂ ਸਨ ਅਤੇ ਪਟੜੀਆਂ ਵਿੱਚ ਜੋੜ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.