26ਉਸ ਦੀ ਮੋਟਾਈ ਲਗਭਗ ਇੱਕ ਚੱਪਾ ਸੀ ਅਤੇ ਉਹ ਦਾ ਕਿਨਾਰਾ ਕਟੋਰੇ ਦੇ ਕਿਨਾਰੇ ਵਰਗਾ ਸੀ, ਸੋਸਨ ਦੇ ਫੁੱਲ ਵਰਗਾ ਸੀ ਅਤੇ ਉਸ ਵਿੱਚ ਚਾਲੀ ਹਜ਼ਾਰ ਲੀਟਰ ਸਮਾਉਂਦਾ ਸੀ।
27ਉਸ ਨੇ ਦਸ ਕੁਰਸੀਆਂ ਪਿੱਤਲ ਦੀਆਂ ਬਣਾਈਆਂ। ਉਹਨਾਂ ਵਿੱਚ ਇੱਕ-ਇੱਕ ਕੁਰਸੀ ਦੀ ਲੰਬਾਈ ਚਾਰ ਹੱਥ, ਚੌੜਾਈ ਚਾਰ ਹੱਥ ਅਤੇ ਉਚਿਆਈ ਤਿੰਨ ਹੱਥ ਸੀ।
28ਉਹਨਾਂ ਕੁਰਸੀਆਂ ਦੀ ਬਣਤ ਇਸ ਤਰ੍ਹਾਂ ਸੀ ਕਿ ਉਹਨਾਂ ਦੀਆਂ ਪਟੜੀਆਂ ਸਨ ਅਤੇ ਪਟੜੀਆਂ ਵਿੱਚ ਜੋੜ ਸਨ।
29ਪਟੜੀਆਂ ਦੇ ਵਿਚਕਾਰ ਦੇ ਤਖਤਿਆਂ ਉੱਤੇ ਸ਼ੇਰ, ਬਲਦ ਅਤੇ ਕਰੂਬੀ ਸਨ ਅਤੇ ਜੋੜ ਦੇ ਉੱਤੇ ਵੀ। ਸ਼ੇਰਾਂ ਅਤੇ ਬਲਦਾਂ ਦੇ ਉੱਪਰ ਅਤੇ ਹੇਠਾਂ ਲਟਕਵੇਂ ਹਾਰ ਸਨ।
30ਹਰੇਕ ਕੁਰਸੀ ਵਿੱਚ ਪਿੱਤਲ ਦੇ ਚਾਰ ਪਹੀਏ ਸਨ ਜਿਨ੍ਹਾਂ ਵਿੱਚ ਕਾਂਸੀ ਦੇ ਧੁਰੇ ਸਨ ਅਤੇ ਹਰੇਕ ਵਿੱਚ ਚਾਰ ਟੇਢਿਆਂ ਉੱਤੇ ਇੱਕ ਬੇਸਿਨ ਸੀ ਅਤੇ ਹਰ ਪਾਸੇ ਹਾਰਾਂ ਨਾਲ ਢੱਕਿਆ ਹੋਇਆ ਸੀ।