25ਸਾਗਰੀ ਹੌਦ ਬਾਰਾਂ ਬਲਦਾਂ ਉੱਤੇ ਖੜ੍ਹਾ ਸੀ, ਤਿੰਨ ਦਾ ਮੂੰਹ ਉੱਤਰ ਵੱਲ, ਤਿੰਨ ਦਾ ਮੂੰਹ ਪੱਛਮ ਵੱਲ, ਤਿੰਨ ਦਾ ਮੂੰਹ ਦੱਖਣ ਵੱਲ ਅਤੇ ਤਿੰਨ ਦਾ ਮੂੰਹ ਪੂਰਬ ਵੱਲ ਸੀ। ਸਾਗਰੀ ਹੌਦ ਉਹਨਾਂ ਦੇ ਸਿਖਰ ਉੱਤੇ ਟਿਕਿਆਂ ਹੋਇਆ ਸੀ, ਅਤੇ ਉਹਨਾਂ ਦਾ ਪਿਛਲਾ ਸਥਾਨ ਕੇਂਦਰ ਵੱਲ ਸੀ।
26ਉਸ ਦੀ ਮੋਟਾਈ ਲਗਭਗ ਇੱਕ ਚੱਪਾ ਸੀ ਅਤੇ ਉਹ ਦਾ ਕਿਨਾਰਾ ਕਟੋਰੇ ਦੇ ਕਿਨਾਰੇ ਵਰਗਾ ਸੀ, ਸੋਸਨ ਦੇ ਫੁੱਲ ਵਰਗਾ ਸੀ ਅਤੇ ਉਸ ਵਿੱਚ ਚਾਲੀ ਹਜ਼ਾਰ ਲੀਟਰ ਸਮਾਉਂਦਾ ਸੀ।
27ਉਸ ਨੇ ਦਸ ਕੁਰਸੀਆਂ ਪਿੱਤਲ ਦੀਆਂ ਬਣਾਈਆਂ। ਉਹਨਾਂ ਵਿੱਚ ਇੱਕ-ਇੱਕ ਕੁਰਸੀ ਦੀ ਲੰਬਾਈ ਚਾਰ ਹੱਥ, ਚੌੜਾਈ ਚਾਰ ਹੱਥ ਅਤੇ ਉਚਿਆਈ ਤਿੰਨ ਹੱਥ ਸੀ।
28ਉਹਨਾਂ ਕੁਰਸੀਆਂ ਦੀ ਬਣਤ ਇਸ ਤਰ੍ਹਾਂ ਸੀ ਕਿ ਉਹਨਾਂ ਦੀਆਂ ਪਟੜੀਆਂ ਸਨ ਅਤੇ ਪਟੜੀਆਂ ਵਿੱਚ ਜੋੜ ਸਨ।
29ਪਟੜੀਆਂ ਦੇ ਵਿਚਕਾਰ ਦੇ ਤਖਤਿਆਂ ਉੱਤੇ ਸ਼ੇਰ, ਬਲਦ ਅਤੇ ਕਰੂਬੀ ਸਨ ਅਤੇ ਜੋੜ ਦੇ ਉੱਤੇ ਵੀ। ਸ਼ੇਰਾਂ ਅਤੇ ਬਲਦਾਂ ਦੇ ਉੱਪਰ ਅਤੇ ਹੇਠਾਂ ਲਟਕਵੇਂ ਹਾਰ ਸਨ।