1 ਰਾਜਿਆਂ 7

ਉਸ ਦੀ ਛੱਤ ਉਹਨਾਂ ਬਾਲਿਆ ਦੇ ਉੱਪਰ ਦਿਆਰ ਨਾਲ ਬਣੀ ਹੋਈ ਸੀ ਜਿਹੜੀਆਂ ਸ਼ਤੀਰਾਂ ਉੱਤੇ ਟਿਕੀਆਂ ਹੋਈਆਂ ਸਨ ਅਤੇ ਪੰਤਾਲੀ ਥੰਮ, ਪੰਦਰਾਂ ਕਤਾਰਾਂ ਵਿੱਚ ਸਨ।

1 Kings 7:3 (UKJV) And it was covered with cedar above upon the beams, that lay on forty five pillars, fifteen in a row.

1ਸ਼ਲੋਮੋਨ ਨੂੰ ਆਪਣੇ ਮਹਿਲ ਦੀ ਉਸਾਰੀ ਪੂਰੀ ਕਰਨ ਵਿੱਚ ਤੇਰ੍ਹਾਂ ਸਾਲ ਲੱਗੇ।

2ਉਸ ਨੇ ਲਬਾਨੋਨ ਦੀ ਲੱਕੜ ਦਾ ਮਹਿਲ ਇੱਕ ਸੌ ਹੱਥ ਲੰਮਾ, ਪੰਜਾਹ ਹੱਥ ਚੌੜਾ ਅਤੇ ਤੀਹ ਹੱਥ ਉੱਚਾ, ਇੱਕ ਦਿਆਰ ਦੇ ਥੰਮ੍ਹਾਂ ਦੀਆਂ ਚਾਰ ਕਤਾਰਾਂ ਦੇ ਨਾਲ ਛਾਂਟੇ ਹੋਏ ਦਿਆਰ ਦੇ ਸ਼ਤੀਰ ਦੇ ਸਹਾਰੇ ਬਣਾਇਆ।

3ਉਸ ਦੀ ਛੱਤ ਉਹਨਾਂ ਬਾਲਿਆ ਦੇ ਉੱਪਰ ਦਿਆਰ ਨਾਲ ਬਣੀ ਹੋਈ ਸੀ ਜਿਹੜੀਆਂ ਸ਼ਤੀਰਾਂ ਉੱਤੇ ਟਿਕੀਆਂ ਹੋਈਆਂ ਸਨ ਅਤੇ ਪੰਤਾਲੀ ਥੰਮ, ਪੰਦਰਾਂ ਕਤਾਰਾਂ ਵਿੱਚ ਸਨ।

4ਇਸ ਦੀਆਂ ਖਿੜਕੀਆਂ ਇੱਕ-ਦੂਜੇ ਦੇ ਸਾਹਮਣੇ ਤਿੰਨ ਕਤਾਰਾਂ ਵਿੱਚ ਉੱਚੀਆਂ ਰੱਖੀਆਂ ਹੋਈਆਂ ਸਨ।

5ਸਾਰੇ ਦਰਵਾਜ਼ਿਆਂ ਉੱਤੇ ਚੁਗਾਠਾਂ ਚੌਰਸ ਸਨ ਅਤੇ ਖਿੜਕੀਆਂ ਆਹਮੋ-ਸਾਹਮਣੇ ਤਿੰਨ ਮੰਜ਼ਲਾਂ ਵਿੱਚ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.