1ਸ਼ਲੋਮੋਨ ਨੂੰ ਆਪਣੇ ਮਹਿਲ ਦੀ ਉਸਾਰੀ ਪੂਰੀ ਕਰਨ ਵਿੱਚ ਤੇਰ੍ਹਾਂ ਸਾਲ ਲੱਗੇ।
2ਉਸ ਨੇ ਲਬਾਨੋਨ ਦੀ ਲੱਕੜ ਦਾ ਮਹਿਲ ਇੱਕ ਸੌ ਹੱਥ ਲੰਮਾ, ਪੰਜਾਹ ਹੱਥ ਚੌੜਾ ਅਤੇ ਤੀਹ ਹੱਥ ਉੱਚਾ, ਇੱਕ ਦਿਆਰ ਦੇ ਥੰਮ੍ਹਾਂ ਦੀਆਂ ਚਾਰ ਕਤਾਰਾਂ ਦੇ ਨਾਲ ਛਾਂਟੇ ਹੋਏ ਦਿਆਰ ਦੇ ਸ਼ਤੀਰ ਦੇ ਸਹਾਰੇ ਬਣਾਇਆ।
3ਉਸ ਦੀ ਛੱਤ ਉਹਨਾਂ ਬਾਲਿਆ ਦੇ ਉੱਪਰ ਦਿਆਰ ਨਾਲ ਬਣੀ ਹੋਈ ਸੀ ਜਿਹੜੀਆਂ ਸ਼ਤੀਰਾਂ ਉੱਤੇ ਟਿਕੀਆਂ ਹੋਈਆਂ ਸਨ ਅਤੇ ਪੰਤਾਲੀ ਥੰਮ, ਪੰਦਰਾਂ ਕਤਾਰਾਂ ਵਿੱਚ ਸਨ।
4ਇਸ ਦੀਆਂ ਖਿੜਕੀਆਂ ਇੱਕ-ਦੂਜੇ ਦੇ ਸਾਹਮਣੇ ਤਿੰਨ ਕਤਾਰਾਂ ਵਿੱਚ ਉੱਚੀਆਂ ਰੱਖੀਆਂ ਹੋਈਆਂ ਸਨ।