2ਉਸ ਨੇ ਲਬਾਨੋਨ ਦੀ ਲੱਕੜ ਦਾ ਮਹਿਲ ਇੱਕ ਸੌ ਹੱਥ ਲੰਮਾ, ਪੰਜਾਹ ਹੱਥ ਚੌੜਾ ਅਤੇ ਤੀਹ ਹੱਥ ਉੱਚਾ, ਇੱਕ ਦਿਆਰ ਦੇ ਥੰਮ੍ਹਾਂ ਦੀਆਂ ਚਾਰ ਕਤਾਰਾਂ ਦੇ ਨਾਲ ਛਾਂਟੇ ਹੋਏ ਦਿਆਰ ਦੇ ਸ਼ਤੀਰ ਦੇ ਸਹਾਰੇ ਬਣਾਇਆ।
3ਉਸ ਦੀ ਛੱਤ ਉਹਨਾਂ ਬਾਲਿਆ ਦੇ ਉੱਪਰ ਦਿਆਰ ਨਾਲ ਬਣੀ ਹੋਈ ਸੀ ਜਿਹੜੀਆਂ ਸ਼ਤੀਰਾਂ ਉੱਤੇ ਟਿਕੀਆਂ ਹੋਈਆਂ ਸਨ ਅਤੇ ਪੰਤਾਲੀ ਥੰਮ, ਪੰਦਰਾਂ ਕਤਾਰਾਂ ਵਿੱਚ ਸਨ।
4ਇਸ ਦੀਆਂ ਖਿੜਕੀਆਂ ਇੱਕ-ਦੂਜੇ ਦੇ ਸਾਹਮਣੇ ਤਿੰਨ ਕਤਾਰਾਂ ਵਿੱਚ ਉੱਚੀਆਂ ਰੱਖੀਆਂ ਹੋਈਆਂ ਸਨ।
5ਸਾਰੇ ਦਰਵਾਜ਼ਿਆਂ ਉੱਤੇ ਚੁਗਾਠਾਂ ਚੌਰਸ ਸਨ ਅਤੇ ਖਿੜਕੀਆਂ ਆਹਮੋ-ਸਾਹਮਣੇ ਤਿੰਨ ਮੰਜ਼ਲਾਂ ਵਿੱਚ ਸਨ।
6ਉਸ ਨੇ ਪੰਜਾਹ ਹੱਥ ਲੰਮਾ ਅਤੇ ਤੀਹ ਹੱਥ ਚੌੜਾ ਥੰਮ੍ਹਾਂ ਦਾ ਇੱਕ ਦਲਾਨ ਬਣਾਇਆ ਅਤੇ ਉਸ ਦੇ ਅੱਗੇ ਇੱਕ ਦਰਵਾਜ਼ਾ ਸੀ ਅਤੇ ਉਸ ਦੇ ਅੱਗੇ ਥੰਮ੍ਹ ਅਤੇ ਇੱਕ ਚਬੂਤਰਾ ਸੀ।