1 ਰਾਜਿਆਂ 7

ਉਸ ਨੇ ਪੰਜਾਹ ਹੱਥ ਲੰਮਾ ਅਤੇ ਤੀਹ ਹੱਥ ਚੌੜਾ ਥੰਮ੍ਹਾਂ ਦਾ ਇੱਕ ਦਲਾਨ ਬਣਾਇਆ ਅਤੇ ਉਸ ਦੇ ਅੱਗੇ ਇੱਕ ਦਰਵਾਜ਼ਾ ਸੀ ਅਤੇ ਉਸ ਦੇ ਅੱਗੇ ਥੰਮ੍ਹ ਅਤੇ ਇੱਕ ਚਬੂਤਰਾ ਸੀ।

1 Kings 7:6 (UKJV) And he made a porch of pillars; the length thereof was fifty cubits, and the breadth thereof thirty cubits: and the porch was before them: and the other pillars and the thick beam were before them.

4ਇਸ ਦੀਆਂ ਖਿੜਕੀਆਂ ਇੱਕ-ਦੂਜੇ ਦੇ ਸਾਹਮਣੇ ਤਿੰਨ ਕਤਾਰਾਂ ਵਿੱਚ ਉੱਚੀਆਂ ਰੱਖੀਆਂ ਹੋਈਆਂ ਸਨ।

5ਸਾਰੇ ਦਰਵਾਜ਼ਿਆਂ ਉੱਤੇ ਚੁਗਾਠਾਂ ਚੌਰਸ ਸਨ ਅਤੇ ਖਿੜਕੀਆਂ ਆਹਮੋ-ਸਾਹਮਣੇ ਤਿੰਨ ਮੰਜ਼ਲਾਂ ਵਿੱਚ ਸਨ।

6ਉਸ ਨੇ ਪੰਜਾਹ ਹੱਥ ਲੰਮਾ ਅਤੇ ਤੀਹ ਹੱਥ ਚੌੜਾ ਥੰਮ੍ਹਾਂ ਦਾ ਇੱਕ ਦਲਾਨ ਬਣਾਇਆ ਅਤੇ ਉਸ ਦੇ ਅੱਗੇ ਇੱਕ ਦਰਵਾਜ਼ਾ ਸੀ ਅਤੇ ਉਸ ਦੇ ਅੱਗੇ ਥੰਮ੍ਹ ਅਤੇ ਇੱਕ ਚਬੂਤਰਾ ਸੀ।

7ਉਸ ਨੇ ਸਿੰਘਾਸਣ ਦਾ ਹਾਲ ਅਰਥਾਤ ਨਿਆਂ ਦਾ ਹਾਲ ਬਣਾਇਆ ਜਿੱਥੇ ਉਸ ਨੇ ਨਿਆਂ ਕਰਨਾ ਸੀ ਅਤੇ ਉਸ ਨੂੰ ਫਰਸ਼ ਤੋਂ ਲੈ ਕੇ ਛੱਤ ਤੱਕ ਦਿਆਰ ਨਾਲ ਢੱਕ ਦਿੱਤਾ।

8ਅਤੇ ਉਹ ਮਹਿਲ ਜਿਸ ਵਿੱਚ ਉਸ ਨੇ ਰਹਿਣਾ ਸੀ, ਉਸ ਤੋਂ ਪਿੱਛੇ ਬਣਾਇਆ ਗਿਆ ਸੀ, ਉਸੇ ਤਰ੍ਹਾਂ ਦਾ ਸੀ। ਸ਼ਲੋਮੋਨ ਨੇ ਫ਼ਿਰਾਊਨ ਦੀ ਧੀ ਲਈ ਵੀ ਇੱਕ ਮਹਿਲ ਬਣਾਇਆ ਸੀ, ਜਿਸ ਨਾਲ ਉਸਨੇ ਵਿਆਹ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.