1 ਰਾਜਿਆਂ 7

ਅਤੇ ਉਹ ਮਹਿਲ ਜਿਸ ਵਿੱਚ ਉਸ ਨੇ ਰਹਿਣਾ ਸੀ, ਉਸ ਤੋਂ ਪਿੱਛੇ ਬਣਾਇਆ ਗਿਆ ਸੀ, ਉਸੇ ਤਰ੍ਹਾਂ ਦਾ ਸੀ। ਸ਼ਲੋਮੋਨ ਨੇ ਫ਼ਿਰਾਊਨ ਦੀ ਧੀ ਲਈ ਵੀ ਇੱਕ ਮਹਿਲ ਬਣਾਇਆ ਸੀ, ਜਿਸ ਨਾਲ ਉਸਨੇ ਵਿਆਹ ਕੀਤਾ ਸੀ।

1 Kings 7:8 (UKJV) And his house where he dwelt had another court within the porch, which was of the like work. Solomon made also an house for Pharaoh's daughter, whom he had taken to wife, like unto this porch.

6ਉਸ ਨੇ ਪੰਜਾਹ ਹੱਥ ਲੰਮਾ ਅਤੇ ਤੀਹ ਹੱਥ ਚੌੜਾ ਥੰਮ੍ਹਾਂ ਦਾ ਇੱਕ ਦਲਾਨ ਬਣਾਇਆ ਅਤੇ ਉਸ ਦੇ ਅੱਗੇ ਇੱਕ ਦਰਵਾਜ਼ਾ ਸੀ ਅਤੇ ਉਸ ਦੇ ਅੱਗੇ ਥੰਮ੍ਹ ਅਤੇ ਇੱਕ ਚਬੂਤਰਾ ਸੀ।

7ਉਸ ਨੇ ਸਿੰਘਾਸਣ ਦਾ ਹਾਲ ਅਰਥਾਤ ਨਿਆਂ ਦਾ ਹਾਲ ਬਣਾਇਆ ਜਿੱਥੇ ਉਸ ਨੇ ਨਿਆਂ ਕਰਨਾ ਸੀ ਅਤੇ ਉਸ ਨੂੰ ਫਰਸ਼ ਤੋਂ ਲੈ ਕੇ ਛੱਤ ਤੱਕ ਦਿਆਰ ਨਾਲ ਢੱਕ ਦਿੱਤਾ।

8ਅਤੇ ਉਹ ਮਹਿਲ ਜਿਸ ਵਿੱਚ ਉਸ ਨੇ ਰਹਿਣਾ ਸੀ, ਉਸ ਤੋਂ ਪਿੱਛੇ ਬਣਾਇਆ ਗਿਆ ਸੀ, ਉਸੇ ਤਰ੍ਹਾਂ ਦਾ ਸੀ। ਸ਼ਲੋਮੋਨ ਨੇ ਫ਼ਿਰਾਊਨ ਦੀ ਧੀ ਲਈ ਵੀ ਇੱਕ ਮਹਿਲ ਬਣਾਇਆ ਸੀ, ਜਿਸ ਨਾਲ ਉਸਨੇ ਵਿਆਹ ਕੀਤਾ ਸੀ।

9ਇਹ ਸਾਰੀਆਂ ਇਮਾਰਤਾਂ ਬਾਹਰ ਤੋਂ ਵੱਡੇ ਵਿਹੜੇ ਤੱਕ ਅਤੇ ਨੀਂਹ ਤੋਂ ਲੈ ਕੇ ਖੰਭਾਂ ਤੱਕ ਉੱਚੇ-ਉੱਚੇ ਬਹੁਮੁੱਲੇ ਪੱਥਰ ਦੇ ਟੋਟਿਆਂ ਨਾਲ ਬਣੀਆਂ ਹੋਈਆਂ ਸਨ ਜੋ ਆਕਾਰ ਵਿੱਚ ਕੱਟੀਆਂ ਗਈਆਂ ਸਨ ਅਤੇ ਉਹਨਾਂ ਦੇ ਅੰਦਰਲੇ ਅਤੇ ਬਾਹਰਲੇ ਮੂੰਹਾਂ ਉੱਤੇ ਮੁਲਾਇਮ ਸਨ।

10ਨੀਂਹ ਬਹੁਮੁੱਲੇ ਪੱਥਰਾਂ ਦੇ ਵੱਡੇ-ਵੱਡੇ ਪੱਥਰਾਂ ਨਾਲ ਰੱਖੀ ਗਈ ਸੀ, ਜਿਨ੍ਹਾਂ ਵਿੱਚੋਂ ਕੁਝ ਦਸ ਹੱਥ ਅਤੇ ਕੁਝ ਅੱਠ ਹੱਥ ਸਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.