1 ਰਾਜਿਆਂ 7

ਉਸ ਨੇ ਸਿੰਘਾਸਣ ਦਾ ਹਾਲ ਅਰਥਾਤ ਨਿਆਂ ਦਾ ਹਾਲ ਬਣਾਇਆ ਜਿੱਥੇ ਉਸ ਨੇ ਨਿਆਂ ਕਰਨਾ ਸੀ ਅਤੇ ਉਸ ਨੂੰ ਫਰਸ਼ ਤੋਂ ਲੈ ਕੇ ਛੱਤ ਤੱਕ ਦਿਆਰ ਨਾਲ ਢੱਕ ਦਿੱਤਾ।

1 Kings 7:7 (UKJV) Then he made a porch for the throne where he might judge, even the porch of judgment: and it was covered with cedar from one side of the floor to the other.

5ਸਾਰੇ ਦਰਵਾਜ਼ਿਆਂ ਉੱਤੇ ਚੁਗਾਠਾਂ ਚੌਰਸ ਸਨ ਅਤੇ ਖਿੜਕੀਆਂ ਆਹਮੋ-ਸਾਹਮਣੇ ਤਿੰਨ ਮੰਜ਼ਲਾਂ ਵਿੱਚ ਸਨ।

6ਉਸ ਨੇ ਪੰਜਾਹ ਹੱਥ ਲੰਮਾ ਅਤੇ ਤੀਹ ਹੱਥ ਚੌੜਾ ਥੰਮ੍ਹਾਂ ਦਾ ਇੱਕ ਦਲਾਨ ਬਣਾਇਆ ਅਤੇ ਉਸ ਦੇ ਅੱਗੇ ਇੱਕ ਦਰਵਾਜ਼ਾ ਸੀ ਅਤੇ ਉਸ ਦੇ ਅੱਗੇ ਥੰਮ੍ਹ ਅਤੇ ਇੱਕ ਚਬੂਤਰਾ ਸੀ।

7ਉਸ ਨੇ ਸਿੰਘਾਸਣ ਦਾ ਹਾਲ ਅਰਥਾਤ ਨਿਆਂ ਦਾ ਹਾਲ ਬਣਾਇਆ ਜਿੱਥੇ ਉਸ ਨੇ ਨਿਆਂ ਕਰਨਾ ਸੀ ਅਤੇ ਉਸ ਨੂੰ ਫਰਸ਼ ਤੋਂ ਲੈ ਕੇ ਛੱਤ ਤੱਕ ਦਿਆਰ ਨਾਲ ਢੱਕ ਦਿੱਤਾ।

8ਅਤੇ ਉਹ ਮਹਿਲ ਜਿਸ ਵਿੱਚ ਉਸ ਨੇ ਰਹਿਣਾ ਸੀ, ਉਸ ਤੋਂ ਪਿੱਛੇ ਬਣਾਇਆ ਗਿਆ ਸੀ, ਉਸੇ ਤਰ੍ਹਾਂ ਦਾ ਸੀ। ਸ਼ਲੋਮੋਨ ਨੇ ਫ਼ਿਰਾਊਨ ਦੀ ਧੀ ਲਈ ਵੀ ਇੱਕ ਮਹਿਲ ਬਣਾਇਆ ਸੀ, ਜਿਸ ਨਾਲ ਉਸਨੇ ਵਿਆਹ ਕੀਤਾ ਸੀ।

9ਇਹ ਸਾਰੀਆਂ ਇਮਾਰਤਾਂ ਬਾਹਰ ਤੋਂ ਵੱਡੇ ਵਿਹੜੇ ਤੱਕ ਅਤੇ ਨੀਂਹ ਤੋਂ ਲੈ ਕੇ ਖੰਭਾਂ ਤੱਕ ਉੱਚੇ-ਉੱਚੇ ਬਹੁਮੁੱਲੇ ਪੱਥਰ ਦੇ ਟੋਟਿਆਂ ਨਾਲ ਬਣੀਆਂ ਹੋਈਆਂ ਸਨ ਜੋ ਆਕਾਰ ਵਿੱਚ ਕੱਟੀਆਂ ਗਈਆਂ ਸਨ ਅਤੇ ਉਹਨਾਂ ਦੇ ਅੰਦਰਲੇ ਅਤੇ ਬਾਹਰਲੇ ਮੂੰਹਾਂ ਉੱਤੇ ਮੁਲਾਇਮ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.